ਪ੍ਰਧਾਨ ਮੰਤਰੀ ਮੋਦੀ ’ਤੇ ਬਣੀ ਫਿਲਮ ਉਤੇ 19 ਮਈ ਤੱਕ ਜਾਰੀ ਰਹੇਗੀ ਰੋਕ : ਚੋਣ ਕਮਿਸ਼ਨ

33

ਨਵੀਂ ਦਿੱਲੀ, 22 ਅਪ੍ਰੈਲ – ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਬਣੀ ਫਿਲਮ ਉਤੇ ਫਿਲਹਾਲ ਰੋਕ ਜਾਰੀ ਨੂੰ ਜਾਰੀ ਰੱਖਿਆ ਹੈ। ਚੋਣ ਕਮਿਸ਼ਨ ਨੇ ਇਹ ਫਿਲਮ ਵੇਖੀ ਅਤੇ ਇਸ ਫਿਲਮ ਉਤੇ ਰੋਕ ਨੂੰ ਸਹੀ ਠਹਿਰਾਇਆ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਫਿਲਮ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਲਈ ਇਸ ਫਿਲਮ ਉਤੇ 19 ਮਈ ਤੱਕ ਫਿਲਮ ’ਤੇ ਰੋਕ ਬਰਕਰਾਰ ਰਹੇਗੀ।