ਕਾਂਗਰਸ ਨੇ ਨੋਜਵਾਨਾਂ ਲਈ ਰੋਜਗਾਰ ਦੇ ਸਾਧਨ ਉਪਲਬਧ ਕਰਵਾਏ-ਪ੍ਰਨੀਤ ਕੋਰ
ਫੋਟੋ ਕੈਪਸ਼ਨ- ਪ੍ਰਨੀਤ ਕੋਰ, ਅਨਿਲ ਮੰਗਲਾ, ਕਿਸ਼ਨ ਚੰਦ ਬੁੱਧੂ ਮੀਟਿੰਗ ਦੋਰਾਨ।
ਪ੍ਰਨੀਤ ਕੋਰ ਦੀ ਮੀਟਿੰਗ ਵਿਚ ਅੋਰਤਾ ਅਤੇ ਵਰਕਾਰਾਂ ਉਮੜੀ ਭਾਰੀ ਭੀੜ
ਪਟਿਆਲਾ, 21 ਅਪ੍ਰੈਲ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਜੋਨ ਨੰ: 4 ਦੇ ਇੰਚਾਰਜ ਅਨਿਲ ਮੰਗਲਾ ਦੀ ਅਗਵਾਈ ਹੇਠ ਚਾਰ ਵਾਰਡਾਂ ਦੇ ਤਕਰੀਬਨ 25 ਬੁਥਾਂ ਦੀ ਕਰਵਾਈ ਗਈ ਮੀਟਿੰਗ ਵਿਚ ਅੋਰਤਾਂ ਅਤੇ ਵਰਕਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੋਕੇ ਉਹਨਾ ਨਾਲ ਚੇਅਰਮੈਨ ਕੇ.ਕੇ ਸ਼ਰਮਾ, ਮੇਅਰ ਸੰਜੀਵ ਬਿਟੂ, ਜਿਲਾ ਪ੍ਰਧਾਨ ਕੇ.ਕੇ ਮਲਹੋਤਰਾ, ਕੋਂਸਲਰ ਕ੍ਰਿਸ਼ਨ ਚੰਦ ਬੁੱਧੂ ਅਤੇ ਸੁਖਜਿੰਦਰ ਸਿੰਘ ਮਾਨਸ਼ਾਹੀਆ ਵੀ ਹਾਜਰ ਸਨ। ਇਸ ਮੋਕੇ ਪ੍ਰਨੀਤ ਕੋਰ ਨੇ ਬੋਲਦਿਆਂ ਕਿਹਾ ਕਿ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਦੋ ਸਾਲ ਦੇ ਸ਼ਾਸਨਕਾਲ ਦੋਰਾਨ ਵੱਖ ਵੱਖ ਰੋਜਗਾਰ ਮੇਲੇ ਲਗਾਕੇ ਨੋਜਵਾਨਾ ਲਈ ਲੱਖਾ ਨੋਕਰੀਆਂ ਅਤੇ ਰੋਜਗਾਰ ਦੇ ਸਾਧਨ ਉਪਲੱਬਧ ਕਰਵਾਏ ਜਿਸ ਦਾ ਨੋਜਵਾਨ ਪੀੜੀ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਭਵਿੱਖ ਵਿਚ ਵੀ ਇਹ ਸਿਲਸਿਲਾ ਨਿਰੱਤਰ ਜਾਰੀ ਰਹੇਗਾ। ਉਹਨਾ ਅੱਗੇ ਕਿਹਾ ਕਿ ਸਮੁਚੇ ਪਟਿਆਲਵੀ ਉਹਨਾ ਦੇ ਪਰਿਵਾਰਕ ਮੈਂਬਰ ਹਨ ਅਤੇ ਭਵਿੱਖ ਵਿਚ ਸਮੁਚੇ ਪਟਿਆਲਾ ਹਲਕੇ ਵਿਚ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਜਾਰੀ ਰਹਿਣਗੇ। ਇਸ ਮੋਕੇ ਕੋਂਸਲਰ ਹੈਪੀ ਵਰਮਾ, ਰਾਜੇਸ਼ ਗੁਪਤਾ ਲੱਕੀ, ਨੱਥੂ ਰਾਮ, ਆਰਤੀ ਗੁਪਤਾ, ਅਮਿਤ ਕਾਂਸਲ ਗੋਲੂ, ਜਿੰਮੀ ਗੁਪਤਾ, ਰੋਹਿਤ, ਮੰਗੂ, ਯੋਗੇਸ਼ ਮਗਲਾ, ਵਿਕਰਮ ਸ਼ਰਮਾ ਨਾਨੀ, ਗੋਲਡੀ ਸ਼ਰਮਾ, ਗੋਤਮ ਸ਼ਰਮਾ, ਹਰੀਸ਼ ਮਿਗਲਾਨੀ, ਸੰਨੀ ਲਾਂਬਾ ਆਦਿ ਕਾਂਗਰਸੀ ਅਹੁਦੇਦਾਰ ਹਾਜਰ ਸਨ।