ਪਟਿਆਲਾ, 20 ਅਪ੍ਰੈਲ- ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੋਰ ਨੇ ਅੱਜ ਮੋਤੀ ਬਾਗ ਮਹਿਲ ਵਿਖੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਮੀਟਿੰਗਾ ਕਰਨ ਤੋ ਬਾਅਦ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਹਿਲਾ ਨੋਟ ਬੰਦੀ ਅਤੇ ਫਿਰ ਜੀ. ਐਸ. ਟੀ ਵਰਗੇ ਗੁਝਲਦਾਰ ਟੈਕਸਾ ਨੇ ਵਪਾਰੀ ਵਰਗ ਅਤੇ ਆਮ ਲੋਕਾ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਅਤੇ ਨੋਟ ਬੰਦੀ ਤੋ ਬਾਅਦ ਮਹਿੰਗਾਈ ਸਿਖਰਾ ਤੇ ਪਹੁੰਚ ਗਈ। ਜਿਸ ਦੇ ਸਿਟੇ ਵਜੋ ਘਰੇਲੂ ਜਰੂਰਤਾ ਦਾ ਸਮਾਨ ਵੀ ਪਹਿਲਾ ਨਾਲੋ 4 ਗੁਣਾ ਰੇਟਾ ਤੇ ਵੱਧ ਕੇ ਆਮ ਆਦਮੀ ਦੀ ਪਹੁੰਚ ਤੋ ਬਾਹਰ ਹੋ ਗਿਆ। ਇਹ ਸਭ ਕੁਝ ਬੀ ਜੇ ਪੀ ਦੀ ਸਰਕਾਰ ਨੇ ਕੁਝ ਉਦਯੋਗਿਕ ਘਰਾਣਿਆ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ। ਜਿਸ ਲਈ ਸਿਧੇ ਤੋਰ ਤੇ ਦੇਸ਼ ਆਰਥਿਕ ਮੰਦੀ ਤੇ ਵਪਾਰੀ ਵਰਗ ਦੀ ਬਦਹਾਲੀ ਲਈ ਮੋਦੀ ਸਰਕਾਰ ਜਿਮੇਵਾਰ ਹੈ। ਜਿਸ ਨੇ ਆਮ ਜੰਨਤਾ ਦੀ ਭਲਾਈ ਲਈ ਕੁਝ ਵੀ ਨਹੀ ਸੋਚਿਆ।
ਇਸ ਮੋਕੇ ਸੰਨੀ ਲਾਬਾਂ, ਸੁਰਿੰਦਰਜੀਤ ਸਿੰਘ ਰੂੁਬੀ, ਟੋਨੀ ਬਿੰਦਰਾ, ਬੰਟੀ ਸਹਿਗਲ, ਪਵਨ ਬਾਂਸਲ, ਤੇਜਿੰਦਰ ਸਿੰਘ ਸੇਠੀ, ਬਿਕਰਮਜੀਤ ਸਿੰਘ, ਪ੍ਰਸ਼ਾਤ ਕਿਸ਼ੋਰ ਨਾਭਾ ਆਦਿ ਹਾਜਰ ਸਨ।