ਗੁੱਡ ਫਰਾਈਡੇ ‘ਤੇ ਵਾਅਦਾ ਕਪਾਹ ਬਾਜ਼ਾਰ ਰਹੇ ਬੰਦ

21

ਜੈਤੋ, 19 ਅਪ੍ਰੈਲ (ਰਘੁਨੰਦਨ ਪਰਾਸ਼ਰ) – ਕੇਂਦਰ ਸਰਕਾਰ ਵਲੋਂ ਮਨਜੂਰਸ਼ੁਦਾ ਸੱਟਾ ਵਾਅਦਾ ਕਪਾਹ ਕਪਾੜਾ ਗੁਜਰਾਤ ਸੁਰਿੰਦਰਾਨਗਰ, ਭਾਰਤੀ ਵਾਅਦਾ ਰੂੰ ਐਮ.ਸੀ.ਐੱਕਸ ਅਤੇ ਵਾਅਦਾ ਕੋਕੋ ਕਪਾਹ ਬਾਜਾਰ ਅੱਜ ਗੁੱਡ ਫਰਾਈਡੇ ਦੇ ਸਬੰਧ ਵਿਚ ਬੰਦ ਰਹੇ।

ਇਹ ਜਾਣਕਾਰੀ ਦਿੰਦਿਆਂ ਹੋਇਆਂ ਐੱਮ.ਸੀ.ਐੱਕਸ ਕਾਰੋਬਾਰੀ ਭੁਪਿੰਦਰ ਬਾਂਸਲ ਜੈਤੋ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਸਵਾ 9 ਵਜੇ ਉੱਕਤ ਬਾਜਾਰ ਵਾਅਦਾ ਕਪਾਹ ਕਪਾੜਾ 17.50 ਰੁਪਏ ਜੋਰਦਾਰ ਮੰਦੀ ਅਤੇ ਵਾਅਦਾ ਕੋਕੋ ਕਪਾਹ 25.50 ਰੁ. ਪ੍ਰਤੀ ਕੁਇੰਟਲ ਗਿਰਾਵਟ ਨਾਲ ਬੰਦ ਹੋਏ।