ਚੰਡੀਗੜ੍ਹ, 19 ਅਪ੍ਰੈਲ: ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਰਾਜ ਦੇ ਸਮੂਹ ਰਿਟਰਨਿੰਗ ਅਫ਼ਸਰਾਂ (ਆਰ.ਓ) ਨੂੰ ਵੀਡੀਓ ਕਾਨਫਰੈਂਸ ਰਾਹੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਗਏ ਸੁਵਿਧਾ ਪੋਰਟਲ ਬਾਰੇ ਜਾਣਕਾਰੀ ਦਿੱਤੀ।
ਡਾ. ਰਾਜੂ ਨੇ ਕਿਹਾ ਕਿ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਜਮਾ ਕਰਵਾਏ ਜਾਣ ਤੋਂ ਤੁਰੰਤ ਬਾਅਦ ਨਾਮਜ਼ਦਗੀ ਪੱਤਰ ਸੁਵਿਧਾ ਪੋਰਟਲ ਅਤੇ ਸੀ.ਈ.ਓ. ਪੰਜਾਬ ਦੀ ਵੈਬਸਾਈਟ `ਤੇੇ ਅਪਲੋਡ ਕੀਤਾ ਜਾਣਾ ਹੈ।ਉਨ੍ਹਾਂ ਕਿਹਾ ਕਿ ਸਮੂਹ ਰਿਟਰਨਿੰਗ ਅਫ਼ਸਰ ਇਸ ਸਬੰਧੀ ਲੋੜੀਂਦੇ ਯੋਗ ਪ੍ਰਬੰਧ, ਜਿਵੇਂ ਕਿ ਮੈਨਪਾਵਰ, ਇੰਟਰਨੈਟ ਕਨੈਕਸ਼ਨ ਆਦਿ ਪਹਿਲਾਂ ਹੀ ਕਰ ਲੈਣ।
ਉਨ੍ਹਾਂ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਅਪਲੋਡ ਕੀਤਾ ਗਿਆ ਨਾਮਜ਼ਦਗੀ ਪੱਤਰ ਨੂੰ ਈ.ਸੀ.ਆਈ. ਦੀ ਵੈਬਸਾਈਟ, ਸੀ.ਈ.ਓ. ਪੰਜਾਬ ਦੀ ਵੈਬਸਾਈਟ, ਵੋਟਰ ਹੈਲਪਲਾਈਨ ਵੈਬਸਾਈਟ ਅਤੇ ਸੁਵਿਧਾ ਕੈਂਡੀਡੇਟ ਐਪ `ਤੇ ਵੇਖਿਆ ਜਾ ਸਕਦਾ ਹੈ।ਇਸ ਮੌਕੇ ਉਨ੍ਹਾਂ ਸਮੂਹ ਆਰ.ਓ. ਨੂੰ ਫਾਰਮ-26 ਦੇ ਫਾਰਮੈਟ ਸੀ-4 ਅਤੇ ਸੀ-5 ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਰਮ ਸੀ-4 ਵਿੱਚ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਵੱਲੋਂ ਅਖ਼ਬਾਰਾਂ ਅਤੇ ਟੈਲੀਵੀਜ਼ਨ `ਤੇ ਆਪਣੇ ਅਪਰਾਧਿਕ ਪਿਛੋਕੜ ਬਾਰੇ ਦਿੱਤੇ ਗਏ ਇਸ਼ਤਿਹਾਰਾਂ ਦਾ ਵੇਰਵਾ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਜਮਾ ਕਰਵਾਉਣਾ ਹੈ ਜਦਕਿ ਸੀ-5 ਰਾਹੀਂ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਪਾਰਟੀ ਵੱਲੋਂ ਅਖ਼ਬਾਰਾਂ ਅਤੇ ਟੈਲੀਵੀਜ਼ਨ `ਤੇ ਅਪਰਾਧਿਕ ਪਿਛੋਕੜ ਬਾਰੇ ਦਿੱਤੇ ਗਏ ਇਸ਼ਤਿਹਾਰਾਂ ਦਾ ਵੇਰਵਾ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਜਮਾ ਕਰਵਾਉਣਾ ਹੈ।
ਸੀ.ਈ.ਓ. ਨੇ ਐਕਸਪੈਂਡੀਚਰ ਰਜਿਸਟਰ ਡੈਸ਼ ਬੋਰਡ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ `ਤੇ ਚੋਣ ਲੜ ਰਹੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਕੀਤੇ ਜਾ ਰਹੇ ਖ਼ਰਚ ਦੇ ਵੇਰਵੇ ਅਬਜਰਵਰ ਵਲੋਂ ਵੈਰੀਫਾਈ ਕੀਤੇ ਜਾਣ ਉਪਰੰਤ ਤਿੰਨ ਵਾਰ ਵਿੱਚ ਅਪਲੋਡ ਕੀਤੇ ਜਾਣੇ ਹਨ।
ਡਾ. ਰਾਜੂ ਨੇ ਕਿਹਾ ਕਿ 22 ਅਪ੍ਰੈਲ 2019 ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜ਼ਾਰੀ ਹੋਣ ਦੇ ਨਾਲ ਹੀ ਨਾਮਜ਼ਗੀਆਂ ਦਾ ਕਾਰਜ ਆਰੰਭ ਹੋ ਜਾਵੇਗਾ ਇਸ ਲਈ ਸਮੂਹ ਆਰ.ਓ. ਇਹ ਨਿਸ਼ਚਿਤ ਕਰਨ ਕਿ ਆਰ.ਓ. ਦਫ਼ਤਰ ਦੇ 100 ਮੀਟਰ ਦੇ ਦਾਇਰੇ ਵਿੱਚ ਨਾਮਜਦਗੀ ਪੱਤਰ ਦਾਖਲ ਕਰਨ ਆ ਰਹੇ ਇਕ ਉਮੀਦਵਾਰ ਨਾਲ ਵੱਧ ਤੋਂ ਵੱਧ ਤਿੰਨ ਵਹੀਕਲ ਹੀ ਆ ਸਕਦੇ ਹਨ ਅਤੇ ਇਕ ਉਮੀਦਵਾਰ ਦੇ ਨਾਲ ਚਾਰ ਹੋਰ ਵਿਅਕਤੀ ਨਾਮਜਦਗੀ ਪੱਤਰ ਦਾਖਲ ਕਰਨ ਲਈ ਆਰ.ਉ ਦੇ ਚੈਂਬਰ ਤੱਕ ਜਾ ਸਕਦੇ ਹਨ ਇਸ ਸਬੰਧੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਉਮੀਦਵਾਰ ਜਾਂ ਉਸ ਨਾਲ ਨਾਮਜਦਗੀ ਪੱਤਰ ਦਾਖਲ ਕਰਨ ਜਾ ਰਿਹਾ ਵਿਅਕਤੀ ਐਸ.ਪੀ.ਜੀ. ਪ੍ਰੋਟੈਕਟੀ ਹੈ ਤਾਂ ਉਸ ਨਾਲ ਵਾਧੂ ਤੌਰ `ਤੇ ਐਸ.ਪੀ.ਜੀ ਸੁਰੱਖਿਆ ਕਰਮੀ ਲੁਕਵੇ ਹਥਿਆਰ ਸਹਿਤ ਜਾ ਸਕਦਾ ਹੈ ਅਤੇ ਆਰ.ਓ. ਦੇ ਚੈਂਬਰ ਅਤੇ 100 ਮੀਟਰ ਦੇ ਦਾਇਰੇ ਵਿੱਚ ਨਿਯਮ ਅਨੁਸਾਰ ਲੋੜੀਂਦੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾ ਦਿੱਤੇ ਜਾਣ।
ਇਸਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਚੋਣ ਅਮਲ ਵਿੱਚ ਲੋੜੀਂਦੀ ਈ.ਵੀ.ਐਮ. ਮਸ਼ੀਨਾਂ ਦੀ ਗਿਣਤੀ ਜ਼ਰੂਰਤ ਅਨੁਸਾਰ ਪੂਰੀ ਕਰ ਲਈ ਜਾਵੇ।
ਇਸ ਮੌਕੇ ਐਡੀਸ਼ਨਲ ਸੀ.ਈ.ਓ. ਕਵਿਤਾ ਸਿੰਘ ਅਤੇ ਐਡੀਸ਼ਨਲ ਸੀ.ਈ.ਓ. ਸਿਬਨ. ਸੀ ਹਾਜ਼ਰ ਸਨ।
ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਚੋਰੀ ਦੀਆਂ ਦੋ ਵੱਖ ਵੱਖ ਵਾਰਦਾਤਾਂ ਟ੍ਰੇਸ ਕਰਦੇ ਹੋਏ 05 ਦੋਸ਼ੀ ਕਾਬੂ ਕਰਕੇ ਚੋਰੀਸ਼ੁਦਾ ਸਮਾਨ ਕੀਤਾ ਬ੍ਰਾਮਦ
ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਚੋਰੀ ਦੀਆਂ ਦੋ ਵੱਖ ਵੱਖ ਵਾਰਦਾਤਾਂ...