ਨਵੀਂ ਦਿੱਲੀ, 19 ਅਪ੍ਰੈਲ – ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਪ੍ਰਿਯੰਕਾ ਚਤੁਰਵੇਦੀ ਅੱਜ ਸ਼ਿਵਸੈਨਾ ਵਿਚ ਸ਼ਾਮਿਲ ਹੋ ਗਈ। ਉਹਨਾਂ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਪ੍ਰਿਯੰਕਾ ਕਾਂਗਰਸ ਦੀ ਸਪੇਕਸਪਰਸਨ ਸੀ। ਉਹਨਾਂ ਕਿਹਾ ਕਿ ਮੇਰੇ ਨਾਲ ਮਥੁਰਾ ਵਿਖੇ ਬਦਸਲੂਕੀ ਹੋਈ, ਜਿਸ ਤੋਂ ਦੁਖੀ ਹੋ ਕੇ ਉਹਨਾਂ ਨੇ ਇਹ ਕਦਮ ਚੁੱਕਿਆ ਹੈ।