ਨਵੀਂ ਦਿੱਲੀ, 18 ਅਪ੍ਰੈਲ – ਭਾਜਪਾ ਦੇ ਬੁਲਾਰੇ ਜੀ.ਵੀ.ਐੱਲ ਨਰਸਿਮ੍ਹਾਂ ਜਦੋਂ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹਨਾਂ ਉਤੇ ਇੱਕ ਵਿਅਕਤੀ ਨੇ ਜੁੱਤੀ ਸੁੱਟ ਦਿੱਤੀ। ਹਾਲਾਂਕਿ ਇਹ ਜੁੱਤੀ ਉਹਨਾਂ ਨੂੰ ਨਹੀਂ ਲੱਗੀ। ਇਸ ਦੌਰਾਨ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜੁੱਤੀ ਸੁੱਟਣ ਵਾਲੇ ਵਿਅਕਤੀ ਦਾ ਨਾਮ ਡਾ. ਸ਼ਕਤੀ ਭਾਰਗਵ ਹੈ। ਹਾਲਾਂਕਿ ਉਸ ਵਲੋਂ ਜੁੱਤੀ ਸੁੱਟਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ।