ਨੋਟਬੰਦੀ ਨੇ ਆਮ ਆਦਮੀ ਦੀ ਕਮਰ ਤੋੜੀ : ਪ੍ਰਨੀਤ ਕੋਰ

26
ਪ੍ਰਨੀਤ ਕੋਰ ਨੂੰ ਸਨਮਾਨਤ ਕਰਦੇ ਹੋਏ ਵਿਧਾਇਕ ਕੰਬੋਜ, ਵਿਧਾਇਕ ਰਜਿੰਦਰ ਸਿੰਘ ਅਤੇ ਹੋਰ ਆਗੂ। (ਫੋਟੋ ਵਿਸ਼ਵ ਵਾਰਤਾ)

ਪਿੰਡ ਸੂਲਰ ਵਿਖੇ ਇਲਾਕਾ ਨਿਵਾਸੀਆਂ ਦੀ ਸਮੂਲਿਅਤ ਤੋਂ  ਪ੍ਰਨੀਤ ਕੋਰ ਹੋਈ ਬਾਗੋਬਾਗ

ਪਟਿਆਲਾ 15 ਅਪ੍ਰੈਲ (ਵਿਸ਼ਵ ਵਾਰਤਾ) – ਸਾਬਕਾ ਵਿਦੇਸ਼ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੋਰ ਨੇ ਸੂਲਰ ਵਿਖੇ ਕਾਂਗਰਸ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਲਾਗੂ ਕੀਤੀ ਗਈ ਨੋਟਬੰਦੀ ਨੇ ਦੇਸ਼ ਦੇ ਹਰ ਨਾਗਰਿਕ ਨੂੰ ਲਾਇਨਾ ਵਿਚ ਖੜਾ ਹੋਣ ਲਈ ਮਜਬੂਰ ਕੀਤਾ। ਘਰੇਲੂ ਅੋਰਤਾ ਵਲੋ ਜਮਾਂ ਕੀਤੇ ਗਏ ਥੋੜੇ ਜਿਹੇ ਪੈਸੇ ਬਦਲਾਉਣ ਲਈ ਵੀ ਬੱਚਿਆਂ ਤੋਂ ਲੈ ਕੇ ਬਜੂਰਗ ਤੱਕ ਨੂੰ ਬੈਂਕਾਂ ਦੀਆਂ ਲਾਇਨਾਂ ਵਿਚ ਖੜਾ ਹੋਣ ਲਈ ਮਜਬੂਰ ਕਰ ਦਿੱਤਾ ਅਤੇ ਵੱਡੇ ਸਮਾਏਦਾਰ ਵੱਡੇ ਕਮਿਸ਼ਨ ਮੋਦੀ ਸਰਕਾਰ ਨੂੰ ਦੇ ਕੇ ਬਿਨਾਂ ਲਾਇਨਾ ਵਿਚ ਲੱਗੇ ਹੋਏ ਆਪਣੇ ਨੋਟ ਬਦਲਾਗੇ ਅਤੇ ਨੋਟ ਬੰਦੀ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ।

ਇਸ ਮੌਕੇ ਰਾਜਪੁਰਾ ਤੋ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਮਾਣਾ ਤੋ ਵਿਧਾਇਕ ਰਜਿੰਦਰ ਸਿੰਘ ਨੇ ਸਾਂਝੇ ਤੋਰ ਤੇ ਕਿਹਾ ਕਿ ਲੋਕਾਂ ਦੇ ਉਤਸ਼ਾਹ ਤੋ ਉਹਨਾ ਨੂੰ ਯਕੀਨ ਹੈ ਇਸ ਵਾਰ ਪ੍ਰਨੀਤ ਕੋਰ ਆਪਣੇ ਵਿਰੋਧੀ ਉਮੀਦਵਾਰਾ ਨੂੰ ਪਛਾੜ ਕੇ ਵੱਡੇ ਫਰਕ ਨਾਲ ਜਿੱਤਣਗੇ। ਇਸ ਮੋਕੇ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋ, ਸਰਪੰਚ ਡੋਲੀ ਗਰਗ ਅਤੇ ਵਿਨੋਦ ਢੁੰਡੀਆਂ, ਗੁਰਮੀਤ ਕੌਰ ਬੈਂਕ ਆਗੂ ਕੇ ਕੇ ਸਹਿਗਲ, ਵਿੱਕੀ ਗਰਗ, ਮਨਦੀਪ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ ਰਾਮਗੜ, ਕੁਲਵਿੰਦਰ ਕੋਰ, ਹਰਮੇਸ਼ ਸਿੰਘ, ਕੁਲਵਿੰਦਰ ਸਾਬਕਾ ਸਰਪੰਚ, ਦਵਿੰਦਰ ਗਰਚਾ, ਮੀਨਾ, ਸਿਕੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ, ਬਜੁਰਗ ਅਤੇ ਨੋਜਵਾਨ ਹਾਜਰ ਸਨ।