ਪਿੰਡ ਬਣਾਂਵਾਲਾ ਵਿਖੇ ਕਿਸਾਨਾਂ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ

26


ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਬਣਾਂਵਾਲਾ ਪਿੰਡ ਵਿੱਚ ਕਿਸਾਨ ਵੀਰਾਂ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਗੁਆਂਢੀ ਪਿੰਡ ਰਾਏਪੁਰ, ਤਲਵੰਡੀ ਅਕਲੀਆਂ, ਚਹਿਲਾਂਵਾਲੀ ਅਤੇ ਧਿੰਗੜ ਤੋਂ ਵੀ ਕਿਸਾਨਾਂ ਨੇ ਵੀ ਪ੍ਰੋਗਰਾਮ ਵਿੱਚ ਭਾਗ ਲਿਆ। ਵਿਸਾਖੀ ਦੇ ਵਿਸ਼ੇਸ਼ ਮੌਕੇ ਤੇ ਕਿਸਾਨਾਂ ਲਈ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਨਾਭਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਕਰਵਾਇਆ ਗਿਆ।
ਪ੍ਰੋਗਰਾਮ ਦੇ ਸ਼ੁਰੂਆਤ ਵਿਸਾਖੀ ਤਿਉਹਾਰ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਤੋਂ ਕੀਤੀ ਗਈ। ਇਸ ਦੌਰਾਨ ਵਿਸਾਖੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਕੁਇਜ਼ ਪ੍ਰਤੀਯੋਗਤਾ ਵੀ ਕਰਵਾਈ ਗਈ।ਜਿਸ ਵਿੱਚ ਕਿਸਾਨਾਂ ਨੇ ਵੱਧੑਚੜ੍ਹ ਕੇ ਹਿੱਸਾ ਲਿਆ। ਜੇਤੂ ਕਿਸਾਨਾਂ ਨੂੰ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਇਨਾਮ ਵੀ ਵੰਡੇ ਗਏ।
ਇੱਥੇ ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਨਾਭਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਲੇੑਦੁਆਲੇ ਦੇ ਪਿੰਡਾਂ ਵਿੱਚ ਟਿਕਾਊ ਖੇਤੀ ਵਿਕਾਸ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਹੁਣ ਤੱਕ 21 ਪਿੰਡਾਂ ਦੇ ਲਗਭਗ 700 ਕਿਸਾਨ ਇਸ ਪ੍ਰੋਗਰਾਮ ਨਾਲ ਜੁੜ ਚੁੱਕੇ ਹਨ ਅਤੇ ਜਹਿਰ ਮੁਕਤ ਖੇਤੀ ਕਰਨ ਦੇ ਨੁਕਤੇ ਅਪਣਾ ਰਹੇ ਹਨ। ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹੇਗੀ ਅਤੇ ਪੈਦਾ ਫਸਲ ਵੀ ਜ਼ਹਿਰ ਮੁਕਤ ਹੋਵੇਗੀ।
ਇਸ ਪ੍ਰੋਗਰਾਮ ਨਾਲ ਜੁੜੇ ਕਿਸਾਨਾਂ ਨੂੰ ਮਿੱਤਰ ਕੀੜਿਆਂ ਦੀ ਪਹਿਚਾਣ ਵੀ ਹੋਈ ਹੈ ਅਤੇ ਉਹ ਬੇਲੋੜੀ ਰੇਹੑਸਪਰੇਅ ਦੇ ਛਿੜਕਾਅ ਕਰਨ ਤੋਂ ਬਚੇ ਹਨ। ਇਸ ਨਾਲ ਉਹਨਾਂ ਦੀ ਆਰਥਿਕ ਤੌਰ ਤੇ ਬਚਤ ਹੋਈ ਹੈ ਅਤੇ ਅਜਿਹੀਆਂ ਫਸਲਾਂ ਜੋ ਸਪਰੇਹਾਂ ਤੋਂ ਮੁਕਤ ਹਨ, ਨਾਲ ਮਨੁੱਖਾ ਵਿੱਚ ਬਿਮਾਰੀਆਂ ਹੋਣ ਦਾ ਵੀ ਖਤਰਾ ਨਹੀਂ ਰਹੇਗਾ।
ਇਸ ਮੌਕੇ ਦਰਸ਼ਨ ਸਿੰਘ ਪੰਚ,ਗਗਨਦੀਪ ਸਿੰਘ ਰਾਏਪੁਰ, ਮਹਿਮਾ ਸਿੰਘ ਧਿੰਗੜ, ਅੰਮ੍ਰਿਤ ਸਿੰਘ ਨਾਭਾ ਫਾਊਂਡੇਸ਼ਨ ਤੋਂ,ਤਲਵੰਡੀ ਸਾਬੋ ਪਾਵਰ ਲਿਮਿਟਡ ਤੋਂ ਪੀਤੀ ਰਾਵਤ ਅਤੇ ਜਸਮੀਨ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ