ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚੋਂ ਬਦਲਾ ਖੋਰੀ ਅਤੇ ਦਹਿਸ਼ਤ ਦੇ ਰਾਜ ਦਾ ਅੰਤ ਕੀਤਾ : ਪ੍ਰਨੀਤ ਕੋਰ

35
ਪ੍ਰਨੀਤ ਕੋਰ, ਰਜਿੰਦਰ ਸਿੰਘ ਅਤੇ ਹੋਰ ਅਹੁਦੇਦਾਰ ਭਰਵੀਂ ਮੀਟਿੰਗ ਵਿਖੇ

– ਪਿੰਡ ਰੱਖੜਾ ਵਿਖੇ ਕਾਂਗਰਸ ਦੀ ਭਰਵੀਂ ਮੀਟਿੰਗ

ਪਟਿਆਲ, 15 ਅਪ੍ਰੈਲ- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੋਰ ਨੇ ਪਿੰਡ ਰੱਖੜਾ ਵਿਖੇ ਕਾਗਰਸ ਪਾਰਟੀ ਦੀ ਭਰਵੀਂ ਮੀਟਿੰਗ ਵਿਚ ਕਿਹਾ ਕਿ ਅਕਾਲੀਆ ਨੇ 10 ਸਾਲ ਜੋ ਦਹਿਸ਼ਤ ਅਤੇ ਬਦਲਾ ਖੋਰੀ  ਦਾ ਰਾਜ ਕੀਤਾ। ਉਸ ਦੇ ਓਲਟ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚੋ  ਬਦਲਾ ਖੋਰੀ ਅਤੇ ਦਹਿਸ਼ਤ ਦੇ ਰਾਜ ਦਾ ਅੰਤ ਕਰਕੇ ਇਕ ਖੁਸ਼ਹਾਲ ਵਾਤਾਵਰਨ ਅਤੇ ਪ੍ਰਸ਼ਾਸਨ ਦਿੱਤਾ। ਕਿਉੋਕਿ ਰਾਜ ਦਹਿਸ਼ਤ ਨਾਲ ਨਹੀ ਸਦਾ ਪਿਆਰ ਅਤੇ ਭਾਈਚਾਰਕ ਸਾਂਝ ਨਾਲ ਚਲਦੇ ਹਨ। ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਰੱਖੜਾ ਵਿਖੇ ਕਾਂਗਰਸ ਦਾ ਭਰਵਾਂ ਇੱਕਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਕਾਂਗਰਸ ਅਤੇ ਮੁਖ ਮੰਤਰੀ ਅਮਰਿਦਰ ਸਿੰਘ ਦੀਆਂ ਨੀਤੀਆ ਤੋ ਖੁਸ਼ ਹਨ। ਕਿਉਕਿ ਪੰਜਾਬ ਦੇ ਹਰਮਨ ਪਿਆਰੇ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਸਮੁਚੇ ਪੰਜਾਬ ਵਿਚੋ ਦਹਿਸ਼ਤ ਦਾ ਮਹੋਲ ਖਤਮ ਕਰਕੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆ ਲੀਹਾ ਤੇ ਲੈ ਆਉਦਾ ਹੈ ਅਤੇ ਇਸ ਦੇ ਨਤੀਜੇ ਵਜੋ ਪ੍ਰਨੀਤ ਕੋਰ ਸਮੁਚੇ ਹਲਕੇ ਵਿਚੋ ਇਕ ਵੱਡੇ ਫਰਕ ਨਾਲ ਜੇਤੂ ਰਹਿਣਗੇ।

ਇਸ ਮੋਕੇ ਸੁਰਿੰਦਰ ਸਿੰਘ ਖੇੜਕੀ, ਲਾਲੀ ਕਿਸ਼ਨ ਗੜੀਆ, ਹਰਬੰਸ ਸਿੰਘ ਦਦਹੇੜਾ, ਧਰਮ ਸਿੰਘ ਪਹਾੜਪੂਰ, ਹਰਮੇਸ਼ ਗੋਇਲ ਡਕਾਲਾ ਅਤੇ ਰਜਿੰਦਰ ਮੂਡਖੇੜਾ ਤੋ ਇਲਾਵਾ ਵੱਡੀ ਗਿਣਤੀ ਵਿਚ ਅੋਰਤਾ, ਬਜੁਰਗ, ਨੋਜਵਾਨ ਕਾਗਰਸੀ ਅਹੁਦੇਦਾਰ ਅਤੇ ਵਰਕਰ ਹਾਜਰ ਸਨ।