ਸ੍ਰੀ ਆਨੰਦਪੁਰ ਸਾਹਿਬ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇਜ਼ਿਲ•ਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ 6ਵਾਂ ਵਿਰਸਾ ਸੰਭਾਲ ਅਤੇ ਵਿਸਾਖੀ ਗੱਤਕਾ ਕੱਪ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਰਾਸਤੀਟੂਰਨਾਮੈਂਟ ਵਿੱਚ ਪ੍ਰਮੁੱਖ ਗੱਤਕਾ ਟੀਮਾਂ ਨੇ ਸ਼ਮਸ਼ੀਰਾਂ, ਢਾਲਾਂ, ਤੇਗੇ ਤੇ ਖੜਕਦੇ ਖੰਡਿਆਂ ਦੀਆਂ ਆਵਾਜ਼ਾਂ ਦਰਮਿਆਨ ਆਪਣੇ ਜੰਗਜੂ ਕਰਤਬ ਦਿਖਾਕੇ ਦਰਸ਼ਕਾਂ ਨੂੰ ਦੰਦ ਜੋੜਨ ਲਈ ਮਜਬੂਰ ਕਰ ਦਿੱਤਾ। ਵਿਰਾਸਤੀ ਸਿੱਖ ਜੰਗਜੂ ਕਲਾ ਦੇ ਵੱਖ-ਵੱਖ ਸ਼ਸ਼ਤਰਾਂ ਦੀਬਾਖੂਬੀ ਪ੍ਰਦਰਸ਼ਨ ਦੌਰਾਨ ਗੱਤਕੇਬਾਜਾਂ ਵੱਲੋਂ ਇਸ ਮੌਕੇ ਪੇਸ਼ ਕੀਤੇ ਯੁੱਧ ਦੇ ਸੀਨ ਨੂੰ ਦੇਖਕੇ ਦਰਸ਼ਕ ਦੰਗ ਰਹਿ ਗਏ।
ਇਸ ਮੌਕੇ ਬੋਲਦਿਆਂ ਸਕੱਤਰ ਬਲਜੀਤ ਸਿੰਘ ਸੈਣੀ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰ ਕੌਮਾਂਤਰੀ ਪੱਧਰ ‘ਤੇ ਪ੍ਰਫੁੱਲਤ ਕਰ ਰਹੀ ਇੰਟਰਨੈਸ਼ਨਲ ਸਿੱਖ ਮਾਰਸ਼ਲਆਰਟ ਅਕੈਡਮੀ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਗੱਤਕੇ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨਹਾਸਲ ਕਰ ਸਕਣ। ਉਨ•ਾ ਉਪਰੋਕਤ ਗੱਤਕਾ ਖੇਡ ਸੰਸਥਾਵਾਂ ਵੱਲੋਂ ਗੱਤਕੇ ਨੂੰ ਅਮੀਰ ਵਿਰਸੇ ਪੱਖੋਂ ਅਤੇ ਖੇਡ ਦੇ ਤੌਰ ‘ਤੇ ਵਿਕਸਤ ਕਰਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਇਸ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਉਣ ਲਈਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਸਮੇਤ ਸਿੰਘ ਸਭਾਵਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਸ ਖੇਡ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਮਾ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਪਟਿਆਲ਼ਾ, ਇਸਮਾ ਦੇ ਜਾਇੰਟ ਸਕੱਤਰ ਗੁਰਮੀਤ ਸਿੰਘ ਰਾਜਪੁਰਾ, ਇਮਸਾ ਦੇ ਜਿਲਾ ਕੋਆਰਡੀਨੇਟਰ ਹੁਸ਼ਿਆਰਪੁਰ ਸਚਨਾਮ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ ਕਾਕੂ ਅਤੇਗੁਰਦੀਪ ਸਿੰਘ ਭਿਓਰਾ, ਵੀ ਹਾਜਰ ਸਨ।