ਸੁਖਬੀਰ ਬਾਦਲ ਦੇ ਪੈਰੀਂ ਹੱਥ ਲਾਉਣ ਵਾਲੇ ਡੀਐੱਸਪੀ ਦਾ ਤਬਾਦਲਾ

57

ਚੰਡੀਗੜ, 9 ਅਪ੍ਰੈਲ – ਡਿਊਟੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੈਰ ਛੂਹਣ ਵਾਲੇ ਡੀ.ਐੱਸ.ਪੀ ਕਰਨਸ਼ੇਰ ਸਿੰਘ ਢਿੱਲੋਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਡੀ.ਐੱਸ.ਪੀ ਕਰਨਸ਼ੇਰ ਸਿੰਘ ਢਿੱਲੋਂ ਨੂੰ ਬਠਿੰਡਾ ਤੋਂ ਤਬਦੀਲ ਕਰਕੇ ਜਲੰਧਰ ਪੀਏਪੀ ਵਿਚ ਆਰਮਡ ਬਟਾਲੀਅਨ ਵਿਚ ਤਾਇਨਾਤ ਕਰਨ ਦੇ ਆਦੇਸ਼ ਦਿਤੇ ਹਨ।

ਚੋਣ ਕਮਿਸ਼ਨ ਵਲੋਂ ਮੀਡੀਆ ਰਿਪੋਰਟ ਦੇ ਆਧਾਰ ਉਤੇ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ। ਡੀ.ਐੱਸ.ਪੀ ਕਰਨਸ਼ੇਰ ਸਿੰਘ ਢਿੱਲੋਂ ਵਲੋਂ ਸੁਖਬੀਰ ਬਾਦਲ ਦੇ ਪੈਰ ਛੂਹਣ ਦੇ ਮਾਮਲੇ ਵਿਚ ਸਫਾਈ ਦਿੱਤੀ ਗਈ ਸੀ ਕਿ ਉਹ ਰਿਸ਼ਤੇ ਵਿਚ ਉਹਨਾਂ ਦੇ ਚਾਚਾ ਲਗਦੇ ਹਨ, ਜਦਕਿ ਦੂਸਰੀ ਸਫਾਈ ਵਿਚ ਉਹਨਾਂ ਕਿਹਾ ਕਿ ਗੱਡੀ ਤੋਂ ਉਤਰਨ ਸਮੇਂ ਉਹਨਾਂ ਦਾ ਪੈਰ ਫਿਸਲਣ ਲੱਗਿਆ ਅਤੇ ਉਹ ਉਹਨਾਂ ਨੂੰ ਸਹਾਰਾ ਦੇਣ ਲਈ ਝੁਕੇ ਸਨ, ਜਿਸ ਨੂੰ ਕੈਮਰੇ ਵਿਚ ਕੈਦ ਕਰ ਲਿਆ ਗਿਆ। ਉਹਨਾਂ ਨੇ ਕਿਹਾ ਕਿ ਵਰਦੀ ਵਿਚ ਰਹਿੰਦਿਆਂ ਮਰਿਆਦਾ ਦੀ ਪੂਰੀ ਜਾਣਕਾਰੀ ਹੈ, ਪਰ ਇਹ ਸਭ ਅਚਾਨਕ ਹੀ ਹੋਇਆ, ਜਿਸ ਦੀ ਗਲਤ ਅਰਥ ਕੱਢਿਆ ਗਿਆ।