ਭਾਰਤੀ ਚੋਣ ਕਮਿਸ਼ਨ ਵੱਲੋਂ ਈ-ਟੈਂਡਰ ਦੀ ਕਾਰਵਾਈ ਵਿੱਚ ਸੋਧ ਨੂੰ ਪ੍ਰਵਾਨਗੀ

15


ਚੰਡੀਗੜ, ਅਪ੍ਰੈਲ 9: ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਦੀ ਹਾੜੀ ਮੌਸਮ ਦੀ ਖ਼ਰੀਦ ਪ੍ਰੀਕ੍ਰਿਆ ਲਈ ਈ-ਟੈਂਡਰ ਦੀ ਕਾਰਵਾਈ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਐਸ ਕਰੁਣਾ ਰਾਜੂ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਇਹ ਪ੍ਰਵਾਨਗੀ ਰਬੀ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਖ਼ਰੀਦ ਸਬੰਧੀ ਨੀਤੀ, ਲੇਬਰ ਅਤੇ ਭਾੜਾ ਅਤੇ ਟਰਾਂਸਪੋਰਟੇਸ਼ਨ ਸਮੇਤ ਇਸ ਖ਼ਰੀਦ ਪ੍ਰੀਕ੍ਰਿਆ ਦੌਰਾਨ ਕੋਈ ਟੈਂਡਰ ਕਰਨ ਲਈ ਕੋਰੀਜੰਡਮ ਨੂੰ ਪਬਲਿਕ ਨੋਟਿਸ ਦੇ ਰੂਪ ਵਿੱਚ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਹੈ ਕਿ ਇਸ ਸਬੰਧੀ ਕਿਸੇ ਵੀ ਤਰਾਂ ਦਾ ਰਾਜਸੀ ਲਾਹਾ ਕਿਸੇ ਵੱਲੋਂ ਵੀ ਨਾ ਲਿਆ ਜਾਵੇ।