ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਪਿੱਛੇ ਬਾਦਲ ਅਤੇ ਜਨਸੰਘ ਦੀ ਕੋਝੀ ਸਾਜਿਸ਼ : ਬਡਹੇੜੀ

44

ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇ ਦਾਰ ਸਿੱਖ ਸਮਾਜ ਸੇਵਕ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਵਿਸ਼ੇਸ਼ ਜਾਂਚ ਟੀਮ ਦੇ ਅਹਿਮ ਮੈਂਬਰ ਕੁੰਵਰ ਵਿਜੇ ਪ੍ਤਾਪ ਸਿੰਘ ਦੇ ਤਬਾਦਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕਿ ਇਸ ਤਬਦੀਲੀ ਪਿੱਛੇ ਬਾਦਲ ਅਤੇ ਜਨਸੰਘ ਦੀ ਕੋਝੀ ਸਾਜਿਸ਼ ਹੈ ਜਿਨ੍ਹਾਂ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਗੁੰਮਰਾਹ ਕਰਕੇ ਬਹਿਬਲ ਕਲਾਂ ਬਰਗਾੜੀ ਅਤੇ ਕੋਟਕਪੂਰਾ ਕਾਂਡ ਦੀ ਸਹੀ ਦਿਸ਼ਾ ਵੱਲ ਚੱਲ ਰਹੀ ਨਿਰਪੱਖ ਜਾਂਚ ਨੂੰ ਲੀਹੋਂ ਲਾਹ ਕੇ ਮਾਮਲਾ ਖਟਾਈ ਵਿੱਚ ਪਾਉਣ ਦੀ ਗਲਤ ਅਤੇ ਝੂਠੀ ਸ਼ਿਕਾਇਤ ਕੀਤੀ ਹੈ ।ਬਡਹੇੜੀ ਨੇ ਆਖਿਆ ਕਿ ਇਸ ਤਬਦੀਲੀ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪਰਿਵਾਰ ਆਪਣੀ ਜਾਨ ਬਚਾਉਣ ਲਈ ਅਜਿਹਾ ਕਰ ਰਹੇ ਹਨ ਕਿਉਂਕਿ ਕਿ ਉਹਨਾਂ ਨੂੰ ਇਹ ਗਿਆਨ ਹੋ ਚੁੱਕਿਆ ਹੈ ਕਿ ਜੇਕਰ ਜਾਂਚ ਇਸੇ ਤਰ੍ਹਾਂ ਚੱਲਦੀ ਹੈ ਤਾਂ ਉਹ ਮੁਸੀਬਤ ਵਿੱਚ ਘਿਰ ਸਕਦੇ ਹਨ । ਆਈ.ਜੀ.ਕੁੰਵਰ ਪ੍ਰਤਾਪ ਸਿੰਘ ਇੱਕ ਇਮਾਨਦਾਰ ਅਤੇ ਸਖਤ ਅਫਸਰ ਹੋਣ ਕਰਕੇ ਕਿਸੇ ਵੀ ਡਰ ਜਾਂ ਪ੍ਰਭਾਵ ਹੇਠ ਕੰਮ ਨਹੀਂ ਕਰਦੇ ਉਹ ਬੇਖੌਫ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਉਹਨਾਂ ਨੂੰ ਬਦਲਣ ਨਾਲ ਸਿੱਖ ਕੌਮ ਮਾਯੂਸ ਹੈ ਕਿਉਂਕਿ ਉਹਨਾਂ ਦੀ ਬਦਲੀ ਨਾਲ ਜਾਂਚ ਦੀ ਰਫਤਾਰ ਢਿੱਲੀ ਪੈ ਸਕਦੀ ਹੈ ਸਿੱਖ ਕੌਮ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣ ਦੀ ਉਡੀਕ ਵਿੱਚ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਿੰਨ ਸਾਲ ਤੋਂ ਬਾਅਦ ਮਹਿਸੂਸ ਹੋਇਆ ਸੀ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣਗੀਆਂ ਕੇਂਦਰੀ ਚੋਣ ਕਮਿਸ਼ਨ ਨੂੰ ਬਾਦਲਾਂ ਦੀਆਂ ਝੂਠੀਆਂ ਸ਼ਿਕਾਇਤਾਂ ਨੂੰ ਦਰਕਿਨਾਰ ਕਰ ਕੇ ਕੁੰਵਰ ਵਿਜੇ ਪ੍ਤਾਪ ਸਿੰਘ ਦੀ ਬਦਲੀ ਦੇ ਹੁਕਮ ਰੱਦ ਕਰਨ ਲਈ ਪੰਜਾਬ ਦੇ ਚੋਣ ਕਮਿਸ਼ਨ ਨੂੰ ਬਦਲੀ ਦੇ ਹੁਕਮ ਰੱਦ ਕਰਨ ਲਈ ਨਿਰਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਨੂੰ ਇਨਸਾਫ਼ ਦੀ ਉਮੀਦ ਕਾਇਮ ਰਹੇ ।