ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਅੱਜ ਤੋਂ ਘੜੀਆਂ ਹੋਣਗੀਆਂ ਇੱਕ ਘੰਟਾ ਪਿੱਛੇ  

35

ਮੈਲਬੌਰਨ, 6 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ)-ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਅੱਜ ਰਾਤ ਤੋਂ ਘੜੀਆਂ ਇੱਕ ਘੰਟਾ ਪਿੱਛੇ ਹੋ ਜਾਣਗੀਆਂ।

ਦੱਸਣਯੋਗ ਹੈ ਕਿ ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਇਹਨਾਂ ਦੇਸ਼ਾਂ ਵਿਚ ਹਰ ਸਾਲ ਦੋ ਵਾਰੀ ਸੂਰਜ ਚੜ੍ਹਨ ਅਤੇ ਛਿਪਣ ਅਨੁਸਾਰ ਇਹ ਤਬਦੀਲੀ ਕੀਤੀ ਜਾਂਦੀ ਹੈ। ਸਰਦੀਆਂ ਦੀ ਰੁੱਤ ਸ਼ੁਰੂ ਹੋਣ ਲੱਗਿਆਂ ਸਮਾਂ 7 ਅਪ੍ਰੈਲ ਨੂੰ ਇੱਕ ਘੰਟਾ ਪਿੱਛੇ ਕਰ ਦਿੱਤਾ ਜਾਵੇਗਾ। ਜਦਕਿ 7 ਅਕਤੂਬਰ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ 2 ਵਜੇ ਤੋਂ ਇੱਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਵਿੱਚ ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਸਾਊਥ ਵੇਲਜ਼, ਵਿਕਟੌਰੀਆ, ਤਸਮਾਨੀਆ ਤੇ ਸਾਊਥ ਆਸਟ੍ਰੇਲੀਆ ਵਿੱਚ ਹੋਵੇਗੀ।

ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਪੰਜ ਘੰਟੇ ਦਾ ਫਰਕ ਰਹਿ ਜਾਵੇਗਾ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਵਿਚ ਬਿਜਲੀ ਦੀ ਬੱਚਤ ਲਈ ਬੇਹੱਦ ਕਾਰਗਰ ਸਾਬਿਤ ਹੁੰਦਾ ਹੈ।