ਸੰਯੁਕਤ ਅਰਬ ਅਮੀਰਾਤ ਨੇ ਨਰਿੰਦਰ ਮੋਦੀ ਨੂੰ ਦਿੱਤਾ ਸਰਵਉੱਚ ਨਾਗਰਿਕ ਸਨਮਾਨ ‘ਜ਼ਾਏਦ ਮੈਡਲ’

17

ਨਵੀਂ ਦਿੱਲੀ, 4 ਅਪ੍ਰੈਲ  – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਅਰਬ ਅਮੀਰਾਤ ਨੇ ਸਰਵਉੱਚ ਸਨਮਾਨ ‘ਜ਼ਾਏਦ ਮੈਡਲ’ ਦਿੱਤਾ ਹੈ। ਇਸ ਸਬੰਧੀ ਇਕ ਟਵੀਟ ਰਾਹੀਂ ਆਬੂ ਧਾਬੀ ਦਾ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਏਦ ਨੇ ਜਾਣਕਾਰੀ ਦਿੱਤੀ ਹੈ। ਨਰਿੰਦਰ ਮੋਦੀ ਨੂੰ ਇਹ ਸਨਮਾਨ ਦੋਨਾਂ ਦੇਸ਼ਾਂ ਵਿਚਾਲੇ ਆਪਸੀ ਰਿਸ਼ਤੇ ਹੋਰ ਗੂੜ੍ਹੇ ਬਣਾਉਣ ਲਈ ਦਿੱਤਾ ਗਿਆ ਹੈ।