ਚੰਡੀਗੜ, 2 ਅਪ੍ਰੈਲ (ਵਿਸ਼ਵ ਵਾਰਤਾ)– ਲੋਕ ਸਭਾ ਚੋਣਾਂ ਲਈ ਪੰਜਾਬ ਤੋਂ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਅੱਜ ਕੀਤਾ ਜਾਵੇਗਾ। ਇਸ ਸਬੰਧੀ ਅੱਜ ਦਿੱਲੀ ਵਿਚ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ, ਜਿਸ ਪੰਜਾਬ ਦੇ ਉਮੀਦਵਾਰਾਂ ਬਾਰੇ ਫੈਸਲਾ ਹੋ ਜਾਵੇਗਾ। ਇਸ ਮੀਟਿੰਗ ਵਿਚ 10 ਉਮੀਦਵਾਰਾਂ ਬਾਰੇ ਫੈਸਲਾ ਅੱਜ ਹੋ ਜਾਵੇਗਾ।
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੋਣ ਵਾਲੀ ਇਸ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਿੱਸਾ ਲੈਣਗੇ।
ਇਸ ਮੀਟਿੰਗ ਵਿਚ ਸਾਰੀਆਂ 13 ਸੀਟਾਂ ਉਤੇ ਵਿਚਾਰ ਕੀਤਾ ਜਾਵੇਗਾ। ਜਦਕਿ ਬਠਿੰਡਾ, ਅੰਮ੍ਰਿਤਸਰ, ਫਿਰੋਜ਼ਪੁਰ ਉਤੇ ਉਮੀਦਵਾਰ ਬਾਰੇ ਫਿਲਹਾਲ ਸਹਿਮਤੀ ਨਹੀਂ ਬਣ ਪਾ ਰਹੀ, ਬਾਕੀ ਸੀਟਾਂ ਬਾਰੇ ਫੈਸਲਾ ਲਗਪਗ ਹੋ ਗਿਆ ਹੈ, ਜਿਹਨਾਂ ਬਾਰੇ ਐਲਾਨ ਕਰ ਦਿਤਾ ਜਾਵੇਗਾ।