2 ਲਾਪਤਾ, 1 ਬੱਚ ਨਿਕੱਲਿਆ
ਫ਼ਤਹਿਗੜ੍ਹ ਸਾਹਿਬ, 30 ਮਾਰਚ )-ਅੱਜ ਭਾਖੜਾ ਨਹਿਰ ਦੀ ਗੰਢਾ ਖੇੜੀ ਪੁਲੀ ਕੋਲ ਅਠਖੇਲੀਆਂ ਕਰਦੇ ਦੇਸ਼ ਭਗਤ ਕਾਲਜ ਦੇ 3 ਵਿਦਿਆਰਥੀ ਨਹਿਰ ਵਿਚ ਡਿੱਗ ਗਏ, ਜਿਨ੍ਹਾਂ ਵਿਚੋਂ 1 ਨੌਜਵਾਨ ਤਾਂ ਬੱਚ ਨਿਕੱਲਿਆ ਪਰੰਤੂ 2 ਨੌਜਵਾਨ ਹਾਲੇ ਤੱਕ ਲਾਪਤਾ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਗੌਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਭਗਤ ਕਾਲਜ ਵਿਖੇ ਬੀ.ਏ.ਐਮ.ਐਸ. ਭਾਗ ਤੀਜਾ ਦੇ ਵਿਦਿਆਰਥੀ ਫਰੀਦ ਹਸਨ ਅੰਸਾਰੀ ਪੁੱਤਰ ਰੁਸਤਮ ਅਲੀ ਅੰਸਾਰੀ ਵਾਸੀ ਦੇਹਰਾਦੂਨ(ਉਤਰਾਖੰਡ), ਹਨੀ ਤਿਆਗੀ ਪੁੱਤਰ ਰਾਜਿੰਦਰ ਤਿਆਗੀ ਮੁਜ਼ੱਫਰਨਗਰ(ਯੂ.ਪੀ.) ਅਤੇ ਪ੍ਰਣਵ ਵਾਸੀ ਪਠਾਨਕੋਟ ਤਿਨੋਂ ਗੰਢਾ ਖੇੜੀ ਦੀ ਭਾਖੜਾ ਨਹਿਰ ਕੋਲ ਸੀ, ਇਨ੍ਹਾਂ ਵਿਚੋਂ ਇਕ ਨੇ ਜਦੋਂ ਹੱਥ ਥੋਣ ਲਈ ਪੌੜੀਆਂ ਹੇਠਾਂ ਉਤਰ ਕੇ ਪਾਣੀ ਨੂੰ ਹੱਥ ਪਾਇਆ ਤਾਂ ਉਹ ਨਹਿਰ ਵਿਚ ਹੀ ਰੁੜਗਿਆ, ਜਿਸ ਨੂੰ ਬਚਾਉਣ ਲਈ ਬਾਕੀ ਦੇ ਦੋਵੇਂ ਨੌਜਵਾਨ ਵੀ ਕ੍ਰਮਵਾਰ ਉਸ ਨੂੰ ਬਚਾਉਣ ਲਈ ਨਹਿਰ ਵਿਚ ਕੁੱਦ ਗਏ, ਜਿਨ੍ਹਾਂ ਵਿਚੋਂ ਪ੍ਰਣਵ ਤਾਂ ਬੱਚ ਨਿਕੱਲਿਆ ਪਰੰਤੂ ਬਾਕੀ ਦੇ ਦੋ ਵਿਦਿਆਰਥੀ ਲਾਪਤਾ ਦੱਸੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਤਿਨੋਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਸਹੀ ਸਲਾਮਤ ਹੈ ਪਰੰਤੂ ਬਾਕੀ ਦੇ 2 ਨੌਜਵਾਨਾਂ ਦੀ ਭਾਲ ਸਰਗਰਮੀਂ ਨਾਲ ਜਾਰੀ ਹੈ