ਨਵੀਂ ਦਿੱਲੀ, 28 ਮਾਰਚ – ਮੈਡਮ ਤੁਸਾਦ ਮਿਊਜ਼ੀਅਮ ਵਿਚ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੁਸਾਂਝ ਦਾ ਪੁਤਲਾ ਲਾਇਆ ਗਿਆ ਹੈ। ਇਸ ਪੁਤਲੇ ਦੀ ਘੁੰਡ ਚੁਕਾਈ ਖੁਦ ਦਿਲਜੀਤ ਦੁਸਾਂਝ ਦੁਆਰਾ ਕੀਤੀ ਗਈ।
ਦੱਸਣਯੋਗ ਹੈ ਕਿ ਮੈਡਮ ਤੁਸਾਦ ਵਿਚ ਕਈ ਬਾਲੀਵੁੱਡ ਦੀਆਂ ਹਸਤੀਆਂ ਦੇ ਪੁਤਲੇ ਲੱਗ ਚੁੱਕੇ ਹਨ, ਪਰ ਇਹ ਪਹਿਲੀ ਵਾਰੀ ਹੋਇਆ ਹੈ, ਜਦੋਂ ਕਿਸੇ ਸਰਦਾਰ ਦਾ ਪੁਤਲਾ ਇਥੇ ਲਾਇਆ ਗਿਆ ਹੋਵੇ।