ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਬਚਿੱਤਰ ਸਿੰਘ ਨੂੰ ਜਿਲ੍ਹਾ ਪ੍ਰਧਾਨ ਥਾਪਿਆ
ਮੁਹਾਲੀ, ਮਾਰਚ 23 ਅਨੁਸੂਚਿਤ ਜਾਤੀਆਂ ਨੂੰ ਸਮਾਜਿਕ ,ਆਰਥਿਕ, ਰਾਜਨੀਤਕ ਪੱਧਰ ਉੱਤੇ ਸਰਕਾਰਾਂ ਅਤਮ ਨਿਰਭਰ ਬਣਾਉਣ ਵਿੱਚ ਅਸਫਲ ਸਾਬਿਤ ਹੋ ਰਹੀਆਂ ਹਨ ਇਹ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਰਾਏਪੁਰ ਖੁਰਦ ਵਿੱਚ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਦੱਸਿਆ ਕਿ ਵੋਟਾਂ ਦੇ ਸਮੇਂ ਇਨ੍ਹਾਂ ਵਰਗਾ ਨੂੰ ਸੱਤਾ ਦੀ ਪ੍ਰਾਪਤੀ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਨੁਸੂਚਿਤ ਜਾਤੀ ਸਬ ਪਲਾਨ ਵਿੱਚ ਭਾਲਾਈ ਸਕੀਮਾਂ ਨੂੰ ਲਾਗੂ ਕਰਨ ਵੇਲੇ ਜਾਤੀ ਵਿਤਕਰੇ ਦਾ ਸ਼ਿਕਾਰ ਹੋਣ ਕਾਰਨ ਅੱਜ ਤੱਕ ਅਮਲ ਨਾਮਾਤਰ ਹੀ ਹੋਇਆ ਹੈ। ਸ੍ਰ ਕੈਂਥ ਨੇ ਦੱਸਿਆ ਕਿ ਅਜਿਹੇ ਗੰਭੀਰ ਮੂੱਦਿਆਂ ਨੂੰ ਜੋ ਅਨੁਸੂਚਿਤ ਜਾਤਾਂ ਲਈ ਬੜੇ ਅਹਿਮ ਹਨ ਉਨ੍ਹਾਂ ਬਾਰੇ ਕਾਂਗਰਸ ਪਾਰਟੀ ਦੇ ਮੌਜੂਦ ਵਿਧਾਇਕਾਂ ਵੱਲੋਂ ਚਰਚਾ ਨਾ ਕਰਨਾ ਮੰਦਭਾਗਾ ਅਤੇ ਨਿੰਦਣਯੋਗ ਹੈ। ਜਨਗਣਨਾ- 2011ਅਨੁਸਾਰ ਪੰਜਾਬ ਰਾਜ ਵਿਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਦੀ ਪ੍ਰਤੀਸ਼ਤਤਾ ਦੇਸ਼ ਦੇ ਸਾਰੇ ਰਾਜਾਂ ਨਾਲੋਂ ਵੱਧ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ 88.60 ਲੱਖ ਹੈ,ਜੋ ਕਿ ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ 16.60 ਪ੍ਰਤੀਸ਼ਤ ਦੇ ਮੁਕਾਬਲੇ, ਰਾਜ ਦੀ ਕੁਲ ਆਬਾਦੀ (277.43) ਦਾ 31.94 ਪ੍ਰਤੀਸ਼ਤ ਹੈ। ਅਨੁਸੂਚਿਤ ਜਾਤੀਆਂ ਦੀ ਆਬਾਦੀ ਮੁੱਖ ਤੌਰ ਤੇ ਦਿਹਾਤੀ ਖੇਤਰਾਂ ਵਿੱਚ ਹੈ।ਸ੍ ਕੈਂਥ ਨੇ ਕਿਹਾ ਕਿ ਪੰਜਾਬ ਵਿੱਚ 117 ਦੇ ਮੌਜੂਦ ਵਿਧਾਇਕਾਂ ਵਿਚੋਂ ਅਨੁਸੂਚਿਤ ਜਾਤੀਆਂ ਦੇ 22 ਵਿਧਾਇਕ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਵਿਧਾਇਕ ਨੇ ਅਨੁਸੂਚਿਤ ਜਾਤੀਆਂ ਸਬ -ਪਲਾਨ ਬਾਰੇ ਕੋਈ ਵੀ ਮੁੱਦਾ ਜਾਂ ਸੁਝਾਅ ਧਿਆਨ ਵਿੱਚ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਹੀਂ ਲਿਆਂਦਾ ਗਿਆ।
ਸ੍ਰ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਧੱਕੇਸ਼ਾਹੀ, ਗੁੰਡਾਗਰਦੀ, ਸ਼ੋਸ਼ਣ ਅਤੇ ਬਲਾਤਕਾਰ ਜਿਹੀਆਂ ਘਟਨਾਵਾਂ ਨੂੰ ਸਰਕਾਰਾਂ ਗੰਭੀਰਤਾ ਨਾਲ ਨਹੀਂ ਲੈਦਿਆਂ ਜਿਸ ਕਾਰਨ ਸੰਬੰਧਿਤ ਵਰਗ ਵਿੱਚ ਨਿਰਾਸ਼ਾ ਕਾਰਨ ਮਨੋਬਲ ਟੁੱਟ ਰਿਹਾ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨਿਖੇਧੀ ਕਰਦਾ ਹੈ।
ਉਹਨਾਂ ਦੱਸਿਆ ਕਿ ਅਲਾਇੰਸ ਵੱਲੋਂ ਜਿਲ੍ਹਾ ਪੱਧਰੀ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜੱਥੇਬੰਦਕ ਢਾਂਚੇ ਐਲਾਨ ਕਰਦਿਆਂ ਐਸ ਏ ਐਸ ਨਗਰ ਮੁਹਾਲੀ ਦੇ ਪ੍ਰਧਾਨ ਬਚਿੱਤਰ ਸਿੰਘ ,ਜਰਨਲ ਸੱਕਤਰ ਹਰੀ ਸਿੰਘ ਸ਼ੁਹਾਣਾ ਅਤੇ ਸੱਕਤਰ ਬਲਹਿਰ ਸਿੰਘ ਮੌਡੀ ਖਰੜ ਨੂੰ ਥਾਪਿਆ ਗਿਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਤਲਾਣੀਆਂ, ਗੁਰਸੇਵਕ ਸਿੰਘ ਮੈਣਮਾਜਰੀ,ਅਵਤਾਰ ਸਿੰਘ ਪੀਰਜੈਨ,ਬਲਵਿੰਦਰ ਸਿੰਘ ਮੁਲਾਪੁਰ, ਅੰਗਰੇਜ਼ ਸਿੰਘ, ਸੁਰਿੰਦਰ ਸਿੰਘ ,ਧਰਮਿੰਦਰ ਸਿੰਘ, ਗੁਲਜਾਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।