ਚੇਨੱਈ, 23 ਮਾਰਚ – ਆਈ.ਪੀ.ਐੱਲ ਦਾ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ। ਪਹਿਲਾ ਮੁਕਾਬਲਾ ਮਹਿੰਦਰ ਸਿੰਘ ਧੋਨੀ ਦੀ ਚੇਨੱਈ ਸੁਪਰ ਕਿੰਗਸ ਅਤੇ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਸ ਬੰਗਲੌਰ ਵਿਚਾਲੇ ਹੋਣ ਜਾ ਰਿਹਾ ਹੈ। ਇਹ ਮੈਚ ਰਾਤ 8 ਵਜੇ ਚੇਨੱਈ ਵਿਖੇ ਖੇਡਿਆ ਜਾਵੇਗਾ।
ਪਿਛਲੇ ਸਾਲ ਦੀ ਜੇਤੂ ਧੋਨੀ ਦੀ ਟੀਮ ਇਸ ਸਾਲ ਵੀ ਜਿੱਤ ਨਾਲ ਸ਼ੁਰੂਆਤ ਕਰਨ ਲਈ ਬੇਤਾਬ ਹੈ। ਟੀਮ ਵਿਚ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਸ਼ੇਨ ਵਾਟਸਨ, ਡਵੇਨ ਬਰਾਵੋ, ਫਾਫ ਡੂ ਪਲੇਸਿਸ, ਅੰਬਾਇਤੀ ਰਾਇਡੂ, ਕੇਦਾਰ ਜਾਧਵ, ਰੈਨਾ ਤੋਂ ਇਲਾਵਾ ਹੋਰ ਕਈ ਸਟਾਰ ਖਿਡਾਰੀ ਮੌਜੂਦ ਹਨ।
ਦੂਸਰੇ ਪਾਸੇ ਬੰਗਲੌਰ ਦੀ ਟੀਮ ਵਿਚ ਕਪਤਾਨ ਕੋਹਲੀ ਤੋਂ ਇਲਾਵਾ, ਏ.ਬੀ ਡਿਵੀਲੀਅਰਸ, ਪਾਰਥਿਵ ਪਟੇਲ, ਮਾਰਕਸ ਸਟੋਇੰਨਿਸ ਆਦਿ ਮੌਜੂਦ ਹਨ।
ਕੁੱਲ ਮਿਲਾ ਕੇ ਦੋਨਾਂ ਟੀਮਾਂ ਵਿਚਾਲੇ ਇਹ ਮੈਚ ਕਾਫੀ ਦਿਲਚਸਪ ਰਹਿਣ ਦੀ ਸੰਭਾਵਨਾ ਹੈ।