ਬਹਿਬਲ ਕਲ•ਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਰਜ਼ਾਰੀ ਤੋਂ ਘਬਰਾਏ ਅਕਾਲੀ
ਚੰਡੀਗੜ•, 20 ਮਾਰਚ:ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਬੇਲ ਦੀ ਅਰਜ਼ੀ ਨੂੰ ਫਰੀਦਕੋਟ ਅਦਾਲਤ ਵੱਲੋਂ ਕਰ ਦੇਣ ਨਾਲ ਬਹਿਬਲ ਕਲ•ਾਂ ਤੇ ਕੋਟਕਪੂਰਾ ਵਿਖੇ ਸਾਲ 2015 ਦੌਰਾਨ ਵਾਪਰੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਾਂਤਮਈ ਢੰਗ ਨਾਲ ਰੋਸ ਧਰਨਾ ਲਗਾ ਰਹੇ ਲੋਕਾਂ ਉੱਤੇ ਗੋਲੀ ਚਲਾਉਣ ਦੇ ਕੋਝੇ ਤੇ ਗ਼ੈਰ-ਮਨੱਖੀ ਕਾਰੇ ਵਿੱਚ ਅਕਾਲੀ ਦਲ ਦੀ ਨਿਸੰਦੇਹ ਸ਼ਾਮੂਲੀਅਤ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ।
ਅਕਾਲੀਆਂ ਉੱਤੇ ਵਰ•ਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਬਹਿਬਲ ਕਲ•ਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ(ਐਸ.ਆਈ.ਟੀ) ਦੀ ਕਾਰਵਾਈ ਦੇਖਕੇ ਅਕਾਲੀ ਪੂਰੀ ਡਰ ਤੇ ਘਬਰਾ ਗਏ ਹਨ ਕਿਉਂ ਜੋ ਐਸ.ਆਈ.ਟੀ ਦੇ ਮੁੱਖੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਬਿਆਨ ਨੇ ਇਸ ਤੱਥ ਨੂੰ ਪ੍ਰਮਾਣਿਤ ਕਰ ਦਿੱਤਾ ਹੈ।
ਸ. ਰੰਧਾਵਾ ਨੇ ਅਕਾਲੀ ਦਲ ਦੇ ਨੇਤਾਵਾਂ ਨੂੰ ਤਿੱਖੇ ਹੱਥੀਂ ਲੈਂਦਿਆਂ ਅੱਗੇ ਕਿਹਾ ਕਿ ਅਕਾਲੀਆਂ ਲਈ ਇਸ ਤੋਂ ਵੱਧ ਸ਼ਰਮਨਾਕ ਤੇ ਘਿਨੌਣਾ ਕੀ ਹੋ ਸਕਦਾ ਹੈ ਕਿ ਉਹ(ਅਕਾਲੀ) ਹੁਣ ਤੱਕ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਬੂ ਕਰਨ ‘ਚ ਅਸਫਲ ਰਹੇ ਅਤੇ ਸਾਂਤਮਈ ਢੰਗ ਨਾਲ ਬੇਅਦਬੀ ਵਿਰੁੱਧ ਧਰਨਾ ਲਾਈ ਬੈਠੇ ਲੋਕਾਂ ‘ਤੇ ਗੋਲੀ ਚਲਾਉਣ ਦੇ ਹੁਕਮ ਵੀ ਦਿੱਤੇ। ਉਨ•ਾਂ ਕਿਹਾ ਕਿ ਅਜਿਹੇ ਘਿਨੌਣੇ ਅਪਰਾਧ ਕਰਨ ਵਾਲੇ ਅਕਾਲੀ ਹੁਣ ਕਿਹੜੇ ਮੂੰਹ ਨਾਲ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਲੋਕ ਹੁਣ ਅਕਾਲੀਆਂ ਦਾ ਅਸਲੀ ਚਿਹਰਾ ਪਹਿਚਾਣ ਚੁੱਕੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਕਾਲੀਆਂ ਨੂੰ ਆਪਣੇ ਘਿਨੌਣੇ ਅਪਰਾਧਾਂ ਦੀ ਸਜ਼ਾ ਭੁਗਤਣਗੀ ਪਵੇਗੀ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...