ਲੰਡਨ, 20 ਮਾਰਚ – ਬਹੁਕਰੋੜੀ ਪੀ.ਐੱਨ.ਬੀ ਘੋਟਾਲਾ ਮਾਮਲੇ ਵਿਚ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨੀਰਵ ਮੋਦੀ ਨੂੰ ਲੰਡਨ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪੀਐੱਨਬੀ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਚਰਚਾ ਵਿਚ ਆਏ ਨੀਰਵ ਮੋਦੀ ਲੰਡਨ ਵਿਚ ਚਲਾ ਗਿਆ ਸੀ। ਉਸ ਉਤੇ ਲਗਪਗ 13,700 ਕਰੋੜ ਰੁਪਏ ਦੇ ਘੋਟਾਲੇ ਦੇ ਦੋਸ਼ ਹਨ। ਉਸ ਨੂੰ ਭਗੌੜਾ ਕਰਾਰ ਦਿਤਾ ਗਿਆ ਹੈ।