ਪਰਿਵਾਰ ਨੂੰ ਨਹੀ ਮਿਲੀ ਮ੍ਰਿਤਕ ਦੇਹ, ਭਗਵੰਤ ਮਾਨ ਕੋਲ ਕੀਤੀ ਅਰਜੋਈ
ਮਾਨਸਾ (ਬਰੇਟਾ), 19 ਮਾਰਚ- ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੀ ਇ¤ਛਾ ਨਾਲ ਪਿµਡ ਕਿਸਨਗੜ੍ਹ (ਸੇਢਾ ਸਿੰਘ ਵਾਲਾ ) ਤੋਂ ਮਲੇਸੀਆ ਗਏ ਵੀਹ ਸਾਲਾਂ ਨੌਜਵਾਨ ਬਲਕਾਰ ਸਿੰਘ ਦੀ ਭੇਦਭਰੀ ਹਾਲਤ ਵਿ¤ਚ ਮੌਤ ਹੋ ਗਈ ਹੈ। ਪਰਿਵਾਰ ਵਿ¤ਚੋ ਦੋ ਭਰਾਵਾਂ ’ਚੋਂ ਛੋਟੇ ਭਰਾ ਪਿੰਡ ਕ੍ਰਿਸ਼ਨਗੜ ਦੇ ਨੌਜਵਾਨ ਬਲਕਾਰ ਸਿੰਘ ਨੇ ਅ¤ਠ ਮਹੀਨੇ ਪਹਿਲਾਂ ਘਰ ਦੇ ਹਾਲਾਤ ਸੁਧਾਰਨ ਲਈ ਮਲੇਸ਼ੀਆ ਜਾ ਕੇ ਮਿਹਨਤ ਮਜ਼ਦੂਰੀ ਸੁਰੂ ਕੀਤੀ ਸੀ। ਕਈ ਮਹੀਨੇ ਉ¤ਥੇ ਰਹਿਣ ਤੋਂ ਬਾਅਦ ਪਿਛਲੇ ਮਹੀਨੇ ਵਿ¤ਚ ਘਰ ਵਾਪਿਸ ਪਰਤਿਆ ਸੀ ਅਤੇ ਇ¤ਕ ਮਹੀਨਾ ਪਰਿਵਾਰ ਕੋਲ ਬਿਤਾਕੇ 9 ਮਾਰਚ ਨੂੰ ਹੀ ਵਾਪਿਸ ਮਲੇਸ਼ੀਆ ਪਰਤਿਆ ਸੀ। 11 ਮਾਰਚ ਨੂੰ ਉਸਦੀ ਲਾਸ਼ ਮਲੇਸ਼ੀਆ ਵਾਲੇ ਘਰ ਵਿ¤ਚ ਪੌੜੀਆਂ ਦੀ ਰੇਲਿµਗ ਨਾਲ ਲਟਕਦੀ ਮਿਲੀ। ਬਲਕਾਰ ਦੀ ਮੌਤ ਦੀ ਖਬਰ ਮਿਲਦਿਆਂ ਪਰਿਵਾਰ ਤੇ ਪਿµਡ *ਚ ਮਾਤਮ ਛਾ ਗਿਆ ਹੈ।
ਮਿ®ਤਕ ਬਲਕਾਰ ਸਿੰਘ ਦੇ ਪਿਤਾ ਰਾਮਫਲ ਸਿµਘ ਅਤੇ ਪਿµਡ ਦੇ ਸਾਬਕਾ ਸਰਪµਚ ਕੁਲਵµਤ ਸਿµਘ ਨੇ ਦ¤ਸਿਆ ਕਿ ਕੁ¤ਝ ਮਹੀਨੇ ਪਹਿਲਾਂ ਬਲਕਾਰ ਸਿµਘ ਮਲੇਸ਼ੀਆ ਗਿਆ ਸੀ ਤੇ ਹੁਣ ਕੁ¤ਝ ਦਿਨ ਪਹਿਲਾਂ ਹੀ ਛੁ¤ਟੀ ਬਿਤਾਕੇ ਨੌਂ ਮਾਰਚ ਨੂੰ ਵਾਪਸ ਪਰਤਿਆ ਸੀ। ਉਨ੍ਹਾਂ ਨੂੰ 11 ਮਾਰਚ ਨੂੰ ਬਲਕਾਰ ਦੇ ਸਾਥੀਆਂ ਵ¤ਲੋਂ ਉਸਦੀ ਦੀ ਮੌਤ ਦੀ ਸੂਚਨਾ ਦਿ¤ਤੀ ਗਈ। ਇਹ ਘਟਨਾ ਕਿਵੇਂ ਵਾਪਰੀ ਇਸ ਦਾ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਨੌਜਵਾਨ ਦੀ ਮਿ®ਤਕ ਦੇਹ ਵਿਦੇਸ਼ ਤੋਂ ਮੰਗਵਾਉਣ ਲਈ ਬੇਨਤੀ ਕੀਤੀ ਹੈ, ਜਿਸ ਦੀ ਪਰਿਵਾਰ ਉਡੀਕ ਕਰ ਰਿਹਾ ਹੈ।