ਭਰਵਾਂ ਮੀਂਹ ਨਾ ਪੈਣ ਕਾਰਨ ਫਸਲਾਂ ਪਾਣੀ ਮੰਗਣ ਲੱਗੀਆਂ
ਮਾਨਸਾ, 19 ਮਾਰਚ- ਮਾਲਵਾ ਖੇਤਰ ਵਿਚਲੇ ਮੌਸਮ ਵਿਚ ਆਈ ਅਚਾਨਕੀ ਤਬਦੀਲੀ ਨੇ ਕਣਕ ਦੀ ਫ਼ਸਲ ਦੇ ਭਰਪੂਰ ਝਾੜ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਦਿਨ ਵੇਲੇ ਤਾਪਮਾਨ ਉਚਾ ਹੋਣ ਕਰਕੇ ਬਹੁਤ ਸਾਰੇ ਖੇਤਰਾਂ ਵਿਚ ਪਿਛੇਤੀਆਂ ਕਣਕਾਂ ਨੇ ਨਿਸਰਣਾਂ ਸ਼ੁਰੂ ਕਰ ਦਿੱਤਾ ਹੈ, ਜਿਸ ਨੂµ ਖੇਤੀ ਮਾਹਿਰਾਂ ਨੇ ਖਤਰੇ ਦੀ ਘµਟੀ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਤੇ ਪµਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂµ ਆਪਣੀ ਕਣਕ ਗਰਮੀ ਦੇ ਪ®ਕੋਪ ਤੋਂ ਬਚਾਉਣ ਲਈ ਉਸ ਨੂµ ਲਗਾਤਾਰ ਪਤਲਾ ਪਾਣੀ ਦਿµਦੇ ਰਹਿਣ ਦੀ ਸਲਾਹ ਦਿੱਤੀ ਹੈ।
ਇਸ ਖੇਤਰ ਵਿਚੋਂ ਮਿਲੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਪੂਰੇ ਹਫ਼ਤੇ ਤੋਂ ਪਿੱਛੋਂ, ਜਿਸ ਰੂਪ ਵਿਚ ਠµਡ ਅਚਾਨਕ ਹੀ ਅਲੋਪ ਹੋ ਗਈ ਹੈ, ਇਹ ਹਾੜੀ ਦੀ ਮੁੱਖ ਫ਼ਸਲ ਕਣਕ ਵਾਸਤੇ ਸ਼ੁਭ ਨਹੀਂ ਕਹੀ ਜਾ ਰਹੀ ਹੈ। ਪµਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਨੇ ਮਾਲਵਾ ਖੇਤਰ ਦੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਕਣਕ ਦੀ ਫ਼ਸਲ ਨੂµ ਇਨ੍ਹਾਂ ਦਿਨਾਂ ਵਿਚ ਠµਡ ਦੀ ਜ਼ਿਆਦਾ ਲੋੜ ਹੁµਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋੜ ਤੋਂ ਜ਼ਿਆਦਾ ਤਾਪਮਾਨ ਪਛੇਤੇ ਪੌਦੇ ਦੇ ਜਾੜ ਮਾਰਨ ਲਈ ਅਨੁਕੂਲ ਨਹੀਂ ਹµੁਦਾ ਅਤੇ ਇਸ ਨਾਲ ਕਈ ਬਿਮਾਰੀਆਂ ਵੀ ਬਹੁਤ ਫੈਲਦੀਆਂ ਹਨ।
ਇਥੇ ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿਚ ਆਮ ਤੌਰ ’ਤੇ ਨਰਮੇ ਦੀ ਫ਼ਸਲ ਜ਼ਿਆਦਾ ਹੋਣ ਕਰਕੇ ਕਣਕ ਦੀ ਬਿਜਾਈ ਅਕਸਰ ਲੇਟ ਹੀ ਹੋ ਜਾਂਦੀ ਹੈ, ਇਸ ਲੇਟ ਬਿਜਾਈ ਕਰਕੇ ਪਹਿਲਾਂ ਹੀ ਕਣਕ ਦੇ ਕµਮਜ਼ੋਰ ਰਹਿਣ ਦਾ ਖਦਸ਼ਾ ਬਣਿਆ ਹੋਇਆ ਹੈ।
ਉਧਰ ਹੁਣ ਇਸ ਅਚਾਨਕ ਗਰਮੀ ਤੋਂ ਪੈਦਾ ਹੋਈ ਸਥਿਤੀ ਸਬµਧੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹੇ ਵਿਚ ਬਕਾਇਦਾ ਰੂਪ ਵਿਚ ਫ਼ਸਲ ਸਬµਧੀ ਇੱਕ ਸਰਵੇਖਣ ਸ਼ੁਰੂ ਕਰਵਾਇਆ ਹੈ। ਇਸ ਸਰਵੇ ਵਿਚ ਫ਼ਸਲ ਦੀ ਹੁਣ ਤੱਕ ਦੀ ਸਥਿਤੀ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਮਹਿਕਮੇ ਦੀ ਪੜਤਾਲੀਆ ਰਿਪੋਰਟ ਤੋਂ ਫਿਲਹਾਲ ਇਹੋ ਜਾਣਕਾਰੀ ਮਿਲੀ ਹੈ ਕਿ ਅਜੇ ਤੱਕ ਫ਼ਸਲ ਸਥਿਰ ਸਥਿਤੀ ਵਿਚ ਹੈ ਅਤੇ ਕਿਸਾਨਾਂ ਵਲੋਂ ਕਣਕ ਨੂµ ਸµਭਾਲਣ ਦਾ ਸਹੀ ਸਮਾਂ ਹੈ।
ਖੇਤੀਬਾੜੀ ਵਿਭਾਗ ਨੇ ਹਰ ਬਲਾਕ ਵਿਚਲੇ ਅਫ਼ਸਰਾਂ ਦੀ ਅਗਵਾਈ ਹੇਠ ਪਿµਡਾਂ ਵਿਚ ਜਾਕੇ ਕਣਕਾਂ ਦੇ ਖੇਤਾਂ ਦਾ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ ਹੈ। ਖੇਤੀ ਵਿਕਾਸ ਅਫ਼ਸਰਾਂ ਨੇ ਕਿਸਾਨਾਂ ਨੂµ ਹਰ ਹਾਲਤ ਵਿਚ ਕਣਕ ਨੂµ ਪਾਣੀ ਦਿµਦੇ ਰਹਿਣ ਦਾ ਹੋਕਾ ਦਿੱਤਾ ਹੈ।
ਖੇਤੀ ਵਿਭਾਗ ਦੇ ਬਠਿੰਡਾ ਸਥਿਤ ਜ਼ਿਲ੍ਹਾ ਮੁੱਖ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੇ ਵਿਭਾਗ ਦੇ ਕਹਿਣ ‘ਤੇ ਫ਼ਸਲ ਨੂµ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕਣਕ ਨੂµ ਪਾਣੀ ਲੱਗ ਗਿਆ ਹੈ, ਉਥੇ ਉਹ ਪੂਰੀ ਟੌਅਰ ਵਿਚ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਆਪਣੀ ਕਣਕ ਨੂµ ਅਜੇ ਤੱਕ ਪਾਣੀ ਨਹੀਂ ਲਾਇਆ, ਉਨ੍ਹਾਂ ਨੂµ ਇਹ ਪਾਣੀ ਲਾ ਦੇਣਾ ਚਾਹੀਦਾ ਹੈ।
ਇਸੇ ਦੌਰਾਨ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਮੌਸਮ ਵਿਚਲੀ ਅਚਾਨਕ ਤਬਦੀਲੀ ਨਾਲ ਨਜਿੱਠਣ ਲਈ ਪµਜਾਬ ਸਰਕਾਰ ਵੱਲੋਂ ਕਿਸਾਨ ਨੂµ ਲਗਾਤਾਰ 8 ਘµਟੇ ਟਿਊਬਵੈਲਾਂ ਬਿਜਲੀ ਦੇਣ ਦੀ ਜ਼ਰੂਰਤ ਹੈ, ਪਰ ਪਾਵਰ ਕਾਰਪੋਰੇਸ਼ਨ ਕਿਸਾਨਾਂ ਨੂµ ਮਸਾਂ ਤਿµਨ ਘµਟੇ ਹੀ ਬਿਜਲੀ ਦੇ ਰਿਹਾ ਹੈ।