ਮੋਗਾ, 19 ਮਾਰਚ – ਸ਼ਹੀਦ ਕਰਮਜੀਤ ਸਿੰਘ, ਜੋ ਕਿ ਕੱਲ੍ਹ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋ ਗਏ ਸਨ, ਦਾ ਅੱਜ ਮੋਗਾ ਦੇ ਪਿੰਡ ਜਨੇਰ ਵਿਖੇ ਅੰਤਿਮ ਸਸਕਾਰ ਕੀਤਾ ਗਿਆ।
ਦੱਸਣਯੋਗ ਹੈ ਕਿ 25 ਸਾਲਾ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਹਰ ਅੱਖ ਸ਼ਹੀਦ ਕਰਮਜੀਤ ਨੂੰ ਯਾਦ ਕਰਕੇ ਨਮ ਸੀ। ਕਰਮਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।