ਨਿਊਜ਼ੀਲੈਂਡ ‘ਚ ਦੋ ਮਸਜ਼ਿਦਾਂ ‘ਚ ਗੋਲੀਬਾਰੀ, 6 ਦੀ ਮੌਤ

47

 ਵੈਲਿੰਗਟਨ : ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ‘ਚ ਸਥਿਤ ਦੋ ਮਸਜ਼ਿਦਾਂ ‘ਚ ਨਮਾਜ਼ ਵੇਲੇ ਅਣਪਛਾਤੇ ਲੋਕਾਂ ਵਲੋਂ ਗੋਲੀਬਾਰੀ ਕੀਤੀ ਗਈ ਜਿਸ ਦੌਰਾਨ ਛੇ ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਪੁਲਿਸ ਦੇ ਇੱਕ ਬਿਆਨ ਮੁਤਾਬਕ, “ਕਰਾਈਸਟਚਰਚ ਵਿੱਚ ਗੰਭੀਰ ਸਥਿਤੀ ਪੈਦਾ ਹੋ ਗਈ ਹੈ ਤੇ ਇੱਥੇ ਇੱਕ ਹਮਲਾਵਰ ਮੌਜੂਦ ਹੈ ਜਿਸ ਨਾਲ ਪੁਲਿਸ ਨਿਪਟਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਖ਼ਤਰੇ ਦਾ ਮਾਹੌਲ ਬਣਿਆ ਹੋਇਆ ਹੈ।” ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਇੱਕ ਮਸਜ਼ਿਦ ‘ਚ ਕਈ ਲੋਕਾਂ ਦੀ ਮੌਤ ਹੋ ਗਈ ਪਰ ਦੂਜੇ ਮਸਜ਼ਿਦ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਹਮਲੇ ਦੌਰਾਨ ਮਸਜ਼ਿਦ ‘ਚ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀਆਂ ਦੀ ਟੀਮ ਵੀ ਮੌਜੂਦ ਸੀ। ਇਸ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਬੁਲਾਰੇ ਜਲਾਲ ਯੂਨੁਸ ਨੇ ਦੱਸਿਆ ਕਿ ਪੂਰੀ ਕ੍ਰਿਕਟ ਟੀਮ ਨੂੰ ਬੱਸ ‘ਚ ਮਸਜ਼ਿਦ ਲਿਆਂਦਾ ਗਿਆ ਸੀ ਤੇ ਜਦੋਂ ਹਮਲਾ ਹੋਇਆ ਤਾਂ ਉਸ ਵੇਲੇ ਟੀਮ ਮਸਜ਼ਿਦ ‘ਚ ਦਾਖ਼ਲ ਹੀ ਹੋਣ ਵਾਲੀ ਸੀ। ਹਾਲਾਂਕਿ ਖਿਡਾਰੀ ਆਪਣੇ ਜਾਨ ਬਚਾ ਕੇ ਉਸ ਥਾਂ ਤੋਂ ਨਿਕਲ ਗਏ।