2 ਪੜਾਵਾਂ ‘ਚ ਵਿਕਸਿਤ ਕੀਤਾ ਜਾਵੇਗਾ ਕਰਤਾਰਪੁਰ ਸਾਹਿਬ ਕੋਰੀਡੋਰ

28

ਅੰਮ੍ਰਿਤਸਰ/ਚੰਡੀਗੜ, 14 ਮਾਰਚ – ਕਰਤਾਰਪੁਰ ਲਾਂਘੇ ਸਬੰਧੀ ਅੱਜ ਭਾਰਤੀ ਤੇ ਪਾਕਿਸਤਾਨੀ ਵਫਦ ਵਿਚਾਲੇ ਬੈਠਕ ਹੋਈ। ਇਸ ਬੈਠਕ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ2 ਪੜਾਵਾਂ ਚ ਵਿਕਸਿਤ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ 15 ਏਕੜ ਜ਼ਮੀਨ ਤੇ ਫੇਜ਼ 1 ਤਿਆਰ ਕੀਤਾ ਜਾਵੇਗਾ, ਫੇਜ਼ 1 ਚ ਬਣਾਇਆ ਜਾਵੇਗਾ ਯਾਤਰੀ ਟਰਮੀਨਲ, 5000 ਸ਼ਰਧਾਲੂ ਪ੍ਰਤੀ ਦਿਨ ਕਰਤਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ, ਸਟੇਟ ਆਫ ਦੀ ਆਰਟ ਬਿਲਡਿੰਗ ਬਣਾਉਣ ਦੀ ਜਿੰਮੇਵਾਰੀ ਲੈਂਡਪੋਰਟ ਅਥਾਰਿਟੀ ਆਫ ਇੰਡੀਆ, ਫੇਜ਼ 1 ਤੇ ਆਏਗੀ 140 ਕਰੋੜ ਦੀ ਲਾਗਤਸ 5000 ਸ਼ਰਧਾਲੂਆਂ ਲਈ ਹੋਣਗੇ 54 ਇਮੀਗ੍ਰੇਸ਼ਨ ਕਾਊਂਟਰ, ਫੇਜ਼ 2 ਚ ਬਣਾਈ ਜਾਵੇਗੀ 30 ਮੀਟਰ ਉੱਚੇ ਵਾਚ ਟਾਵਰ ਤੇ ਇਕ ਦਰਸ਼ਕ ਗੈਲਰੀ, 5 ਬਿਸਤਰਿਆਂ ਦਾ ਹਸਪਤਾਲ, 300 ਸ਼ਰਧਾਲੂਆਂ ਦੀ ਰਿਹਾਇਸ਼,ਫਾਇਰ ਸਟੇਸਨ, ਪੁਲਿਸ ਸਟੇਸ਼ਨ ਅਤੇ ਰੈਸਟੋਰੈਂਟ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੋਂ ਪਹਿਲਾਂ ਮੁਕੱਮਲ ਕੀਤਾ ਜਾਵੇਗਾ ਪਹਿਲਾ ਫੇਜ਼, ਖ਼ਾਸ ਦਿਹਾੜਿਆਂ ਤੇ 10000 ਸ਼ਰਧਾਲੂ ਕਰ ਸਕਣਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਪੈਦਲ ਜਾਣ ਦੇਣ ਦੀ ਇਜਾਜ਼ਤ ਸਬੰਧੀ ਕੀਤੀ ਗਈ ਮੰਗ, 2 ਅਪ੍ਰੈਲ ਨੂੰ ਭਾਰਤੀ ਵਫਦ ਜਾਵੇਗਾ ਪਾਕਿਸਤਾਨ, ਸ਼ਰਧਾਲੂਆਂ ਤੋਂ ਨਹੀਂ ਲਈ ਜਾਵੇਗੀ ਕੋਈ ਫੀਸ, 19 ਮਾਰਚ ਦੀ ਮੀਟਿੰਗ ਚ ਤਕਨੀਕੀ ਮੁੱਦਿਆਂ ਸਬੰਧੀ ਕੀਤਾ ਜਾਵੇਗਾ ਵਿਚਾਰ