ਖਹਿਰਾ ਦਾ ਇਲਜਾਮ ਕਿ ਕੈਪਟਨ ਅਮਰਿੰਦਰ ਸਿੰਘ ਵੱਡੇ ਡਰੱਗ ਮਾਫੀਆ ਨੂੰ ਬਚਾ ਰਹੇ ਹਨ।
ਚੰਡੀਗੜ, ੧੨ ਮਾਰਚ – ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱੱਜ ਪੰਜਾਬ ਵਿਚਲੇ ਡਰੱਗਸ ਸਬੰਧੀ ਮੁੱਖ ਮੰਤਰੀ ਕੋਲੋਂ ਵਾਈਟ ਪੇਪਰ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਅਤੇ ਇਲਜਾਮ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚਲੇ ਡਰੱਗ ਮਾਫੀਆ ਨੂੰ ਨੱਥ ਪਾਉਣ ਦੇ ਝੂਠੇ ਬਿਆਨ ਦੇ ਰਹੇ ਹਨ।
ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਸ਼ਰੇਆਮ ਡਰੱਗਸ ਵੇਚੇ ਜਾ ਰਹੇ ਹਨ ਅਤੇ ਲੁਧਿਆਣਾ ਵਿਖੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਅੋਨਲਾਈਨ ਤਰੀਕੇ ਨਾਲ ਡਰੱਗਸ ਕੀਤੇ ਜਾਣ ਨਾਲ ਖੁਲਾਸਾ ਹੁੰਦਾ ਹੈ ਕਿ ਸੂਬੇ ਵਿੱਚ ਡਰੱਗ ਵਪਾਰ ਪਹਿਲਾਂ ਨਾਲੋਂ ਵੀ ਜਿਆਦਾ ਵੱਧ ਫੁੱਲ ਰਿਹਾ ਹੈ।ਉਹਨਾਂ ਕਿਹਾ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਅੋਵਰਡੋਸ ਨਾਲ ਨੋਜਵਾਨਾਂ ਦੀਆਂ ਹੋਈਆਂ ਮੋਤਾਂ ਸਾਹਮਣੇ ਆਈਆਂ ਹਨ ਅਤੇ ਅਜਿਹੀਆਂ ਕਈ ਘਟਨਾਵਾਂ ਦਾ ਪਤਾ ਵੀ ਨਹੀਂ ਚਲਦਾ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਇਲਜਾਮ ਲਗਾਇਆ ਕਿ ਉਹ ਵੱਡੇ ਡਰੱਗ ਮਾਫੀਆ ਨੂੰ ਬਚਾ ਰਹੇ ਹਨ।
ਖਹਿਰਾ ਨੇ ਕਿਹਾ ਕਿ ੨੦੧੭ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿੱਚ ਡਰੱਗਸ ਨੂੰ ਜੜ ਤੋਂ ਉਖਾੜ ਸੁੱਟਣ ਦੇ ਵੱਡੇ ਵਾਅਦੇ ਕੀਤੇ ਸਨ। ਸਿੰਥੈਟਿਕ ਡਰੱਗ ਵਪਾਰ ਵਿੱਚ ਬਿਕਰਮ ਮਜੀਠੀਆ ਦੀ ਸ਼ਮੂਲੀਅਤ ਬਾਰੇ ਉਹਨਾਂ ਅਤੇ ਉਹਨਾਂ ਦੇ ਮੰਤਰੀ ਸਾਥੀਆਂ ਨੇ ਅਨੇਕਾਂ ਵਾਰ ਆਖਿਆ ਸੀ ਅਤੇ ਜਨਤਕ ਐਲਾਨ ਕੀਤੇ ਸਨ ਕਿ ਸਰਕਾਰ ਬਣਨ ਦੇ ੨੪ ਘੰਟੇ ਦੇ ਅੰਦਰ ਉਹ ਜੇਲ ਵਿੱਚ ਹੋਵੇਗਾ।
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ ਕਿਉਂਕਿ ਡਰੱਗ ਮਾਫੀਆ ਨੂੰ ਖਤਮ ਕਰਨ ਲਈ ਹੀ ਉਹਨਾਂ ਨੂੰ ਵੋਟਾਂ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਸਰਕਾਰ ਨੇ ਕਿੰਨੇ ਵੱਡੇ ਡਰੱਗ ਸਮਗਲਰ ਗ੍ਰਿਫਤਾਰ ਕੀਤੇ। ਉਹਨਾਂ ਕਿਹਾ ਕਿ ਡਰੱਗ ਵਪਾਰ ਲਈ ਚਰਚਿਤ ਅਨੇਕਾਂ ਸਿਆਸੀ ਆਗੂ ਮੁੱਖ ਮੰਤਰੀ ਦੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਹਨ। ਉਹਨਾਂ ਕਿਹਾ ਕਿ ੮ ਮਾਰਚ ਨੂੰ ਮੋਗਾ ਵਿਖੇ ਹੋਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਮੰਨਿਆ ਸੀ ਕਿ ਵੱਡੇ ਡਰੱਗ ਸਮਗਲਰ ਹਾਲੇ ਵੀ ਕਾਬੂ ਕੀਤੇ ਜਾਣੇ ਬਾਕੀ ਹਨ। ਇਥੋਂ ਤੱਕ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਸੀ ਕਿ ਵੱਡੇ ਪੱਧਰ ਉੱਪਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਬਾਵਜੂਦ ਡਰੱਗਸ ਸੂਬੇ ਵਿੱਚ ਧੜੱਲੇ ਨਾਲ ਵਿਕ ਰਹੇ ਹਨ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਝੂਠੇ ਦਾਅਵੇ ਕਰਨ ਲਈ ਸਿਰਫ ਨਸ਼ੇੜੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ।
ਪੀ.ਈ.ਪੀ ਪ੍ਰਧਾਨ ਨੇ ਕਿਹਾ ਕਿ ਡਰੱਗਸ ਲਈ ਸਪੈਸ਼ਲ ਟਾਸਕ ਫੋਰਸ ਬਣਾਕੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਸਾਹਮਣੇ ਸਿਰਫ ਦਿਖਾਵਾ ਹੀ ਕੀਤਾ ਸੀ। ਉਹਨਾਂ ਕਿਹਾ ਕਿ ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਨੂੰ ਐਸ.ਟੀ.ਐਫ ਦਾ ਮੁੱਖੀ ਨਿਯੁਕਤ ਕੀਤਾ ਗਿਆ ਸੀ ਪਰੰਤੂ ਉਸ ਵੱਲੋਂ ਵੱਡੇ ਤਸਕਰਾਂ ਨੂੰ ਫੜੇ ਜਾਣ ਤੋਂ ਪਹਿਲਾਂ ਹੀ ਉਸ ਦੇ ਪਰ ਕੁਤਰ ਦਿੱਤੇ ਗਏ ਅਤੇ ਉਸ ਨੂੰ ਸਾਬਕਾ ਡੀ.ਜੀ.ਪੀ ਸੁਰੇਸ਼ ਅਰੋੜਾ ਦੇ ਕੰਟਰੋਲ ਵਿੱਚ ਭੇਜ ਦਿੱੱਤਾ ਗਿਆ। ਉਹਨਾਂ ਕਿਹਾ ਕਿ ਅਰੋੜਾ ਅਕਾਲੀ-ਭਾਜਪਾ ਸਰਕਾਰ ਵੇਲੇ ਦਾ ਡੀ.ਜੀ.ਪੀ ਸੀ ਅਤੇ ਉਸ ਵੱਲੋਂ ਉਸ ਡਰੱਗ ਮਾਫੀਆ ਦਾ ਪਰਦਾਫਾਸ਼ ਕੀਤੇ ਜਾਣ ਦੀ ਉਮੀਦ ਕਰਨਾ ਬੇਵਕੂਫੀ ਸੀ ਜੋ ਕਿ ਪਿਛਲੀ ਸਰਕਾਰ ਦੋਰਾਨ ਉਸ ਦੇ ਹੀ ਕਾਰਜਕਾਲ ਵਿੱਚ ਵੱਧਿਆ ਫੁੱਲਿਆ। ਉਹਨਾਂ ਕਿਹਾ ਕਿ ਹੁਣ ਐਸ.ਟੀ.ਐਫ ਪੰਜਾਬ ਪੁਲਿਸ ਦਾ ਇੱਕ ਨੋਨ ਫੰਕਸ਼ਨਲ ਵਿੰਗ ਬਣ ਕੇ ਰਹਿ ਗਿਆ ਹੈ।
ਖਹਿਰਾ ਨੇ ਇਹ ਵੀ ਆਖਿਆ ਕਿ ਮੋਜੂਦਾ ਡੀ.ਜੀ.ਪੀ ਦਿਨਕਰ ਗੁਪਤਾ ਇੱਕ ਗੈਰਪ੍ਰਭਾਵਸਾਲੀ ਪੁਲਿਸ ਅਫਸਰ ਹੈ ਜੋ ਕਿ ਡੀ.ਜੀ.ਪੀ ਨਿਯੁਕਤ ਹੋਣ ਤੋਂ ਬਾਅਦ ਇੱਕ ਦਿਨ ਵੀ ਫੀਲਡ ਵਿੱਚ ਨਹੀਂ ਗਿਆ ਹੈ। ਉਹਨਾਂ ਕਿਹਾ ਕਿ ਲੁਧਿਆਣਾ ਘਟਨਾ ਤੋਂ ਬਾਅਦ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਉੱਪਰ ਉਹ ਇੱਕ ਵੀ ਸ਼ਬਦ ਨਹੀਂ ਬੋਲੇ। ਉਹਨਾਂ ਕਿਹਾ ਕਿ ਡੀ.ਜੀ.ਪੀ ਚੱਟੋਪਾਧਿਆਏ ਵੱਲੋਂ ਹਾਈ ਕੋਰਟ ਵਿੱਚ ਦਾਖਿਲ ਕੀਤੀ ਗਈ ਆਪਣੀ ਰਿਪੋਰਟ ਵਿੱਚ ਗੁਪਤਾ ਦੀ ਕੁਝ ਸ਼ੱਕੀ ਲੈਣ ਦੇਣਾਂ ਵਿੱਚ ਸ਼ਮੂਲੀਅਤ ਹੋਣ ਵੱਲ ਉਂਗਲ ਉਠਾਈ ਹੈ।
ਖਹਿਰਾ ਨੇ ਕਿਹਾ ਕਿ ਸੂਬੇ ਦੇ ਹਰੇਕ ਕੋਨੇ ਵਿੱਚ ਚਿੱਟੇ/ਡਰੱਗਸ ਦੀ ਧੜੱਲੇਦਾਰ ਵਿਕਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਡਰੱਗਸ ਦੇ ਮੁੱਦੇ ਉੱਪਰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਨੱਥ ਪਾਉਣ ਵਿੱਚ ਵੱਡੇ ਪੱਧਰ ਉੱਪਰ ਫੇਲ ਰਹਿਣ ਨੂੰ ਮੰਨਣਾ ਚਾਹੀਦਾ ਹੈ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...