ਰਾਂਚੀ, 7 ਮਾਰਚ – ਭਾਰਤ ਤੇ ਆਸਟ੍ਰੇਲੀਆ ਦਰਮਿਆਨ ਪੰਜ ਮੈਚਾਂ ਦੀ ਲੜੀ ਦਾ ਤੀਸਰਾ ਮੈਚ ਕੱਲ ਰਾਂਚੀ ਵਿਚ ਹੋਣ ਜਾ ਰਿਹਾ ਹੈ। ਇਹ ਗਰਾਊਂਡ ਮਹਿੰਦਰ ਸਿੰਘ ਧੋਨੀ ਦਾ ਹੋਮ ਗਰਾਉਂਡ ਹੈ ਤੇ ਇਥੇ ਟੀਮ ਇੰਡੀਆ ਦਾ ਪ੍ਰਦਰਸਨ ਬੇਹੱਦ ਸ਼ਾਨਦਾਰ ਰਿਹਾ ਹੈ।
ਟੀਮ ਇੰਡੀਆ ਜੇਕਰ ਇਹ ਮੈਚ ਜਿੱਤਦੀ ਹੈ ਤਾਂ ਉਸ ਦਾ ਸੀਰੀਜ ਉਤੇ ਕਬਜਾ ਹੋ ਜਾਵੇਗਾ। ਟੀਮ ਇੰਡੀਆ ਇਸ ਸਮੇਂ 2-0 ਨਾਲ ਅੱਗੇ ਹੈ। ਦੂਸਰੇ ਪਾਸੇ ਆਸਟ੍ਰੇਲੀਆਈ ਟੀਮ ਇਸ ਮੈਚ ਵਿਚ ਵਾਪਸੀ ਲਈ ਅੱਡੀ ਚੋਟੀ ਦਾ ਜੋਰ ਲਾਵੇਗੀ।