ਪ੍ਰਸਿੱਧ ਪੰਜਾਬੀ ਗੀਤਕਾਰ ਪ੍ਰਗਟ ਸਿੰਘ ਦਾ ਦੇਹਾਂਤ

168
ਗਾਇਕ ਹਰਜੀਤ ਹਰਮਨ ਦੇ ਨਾਲ ਪ੍ਰਗਟ ਸਿੰਘ ਦੀ ਫਾਈਲ ਫੋਟੋ

 

ਚੰਡੀਗੜ, 5 ਮਾਰਚ – ਪੰਜਾਬੀ ਦੇ ਪ੍ਰਸਿੱਧ ਗੀਤਕਾਰ ਪ੍ਰਗਟ ਸਿੰਘ ਲਿੱਧੜਾਂ (54) ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਪ੍ਰਗਟ ਸਿੰਘ ਨੇ ਕਈ ਪ੍ਰਸਿੱਧ ਗੀਤ ਲਿਖੇ ਅਤੇ ਉਹਨਾਂ ਦੇ ਗਾਏ ਗੀਤਾਂ ਨਾਲ ਪੰਜਾਬੀ ਗਾਇਕ ਹਰਜੀਤ ਹਰਮਨ ਸਫਲਤਾ ਦੀਆਂ ਸਿਖਰਾਂ ਉਤੇ ਪਹੁੰਚਿਆ।

ਇਸ ਦੌਰਾਨ ਖੁਦ ਹਰਜੀਤ ਹਰਮਨ ਨੇ ਇਕ ਵੀਡੀਓ ਰਾਹੀਂ ਪ੍ਰਗਟ ਸਿੰਘ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

ਉਹਨਾਂ ਦਾ ਸੰਸਕਾਰ ਅੱਜ ਪਿੰਡ ਲਿੱਦੜਾਂ ਨੇੜੇ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕੀਤਾ ਗਿਆ।