ਜੈਪੁਰ, 23 ਫਰਵਰੀ – ਪ੍ਰਧਾਨ ਮੰਤਰੀ ਨੇ ਅੱਜ ਰਾਜਸਥਾਨ ਦੇ ਟੌਂਕ ਵਿਖੇ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਦੇ ਖਿਲਾਫ ਨਹੀਂ। ਉਹਨਾਂ ਕਿਹਾ ਕਿ ਸਾਡੀ ਲੜਾਈ ਅੱਤਵਾਦ ਦੇ ਖਿਲਾਫ ਹੈ, ਮਾਨਵਤਾ ਦੇ ਦੁਸ਼ਮਣਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਹੁਣ ਹਿੰਦੋਸਤਾਨ ਬਦਲ ਚੁਕਾ ਹੈ ਅਤੇ ਸਾਡੀ ਸਰਕਾਰ ਚੁੱਪ-ਚਾਪ ਨਹੀਂ ਬੈਠੇਗੀ, ਅੱਤਵਾਦੀਆਂ ਨੂੰ ਕੁਚਲ ਕੇ ਹੀ ਰਹੇਗੀ।

ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਉਤੇ ਮੈਂ ਪ੍ਰੋਟੋਕਾਲ ਤਹਿਤ ਉਹਨਾਂ ਨੂੰ ਫੋਨ ਉਤੇ ਵਧਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਅਸੀਂ ਬਹੁਤ ਲੜ ਚੁੱਕੇ, ਆਓ ਮਿਲ ਕੇ ਗਰੀਬੀ ਅਤੇ ਅਸਿੱਖਿਆ ਦੇ ਖਿਲਾਫ ਲੜੀਏ। ਉਹਨਾਂ ਨੇ ਕਿਹਾ ਕਿ ਮੋਦੀ ਜੀ ਮੈਂ ਪਠਾਨ ਦਾ ਬੱਚਾ ਹਾਂ, ਕਦੇ ਝੂਠ ਨਹੀਂ ਬੋਲਦਾ। ਅੱਜ ਉਹਨਾਂ ਦੇ ਸ਼ਬਦਾਂ ਨੂੰ ਕਸੌਟੀ ਉਤੇ ਤੋਲਨ ਦਾ ਸਮਾਂ ਆ ਗਿਆ ਹੈ।

ਉਹਨਾਂ ਕਿਹਾ ਕਿ ਦੁਨੀਆ ਦੀ ਹਰ ਵੱਡੀ ਸੰਸਥਾ ਅੱਜ ਪੁਲਵਾਮਾ ਹਮਲੇ ਦੇ ਖਿਲਾਫ ਇਕਜੁਟ ਹੈ। ਉਹਨਾਂ ਕਿਹਾ ਕਿ ਇਸ ਵਾਰੀ ਅੱਤਿਵਾਦੀਆਂ ਕੋਲੋਂ ਹਿਸਾਬ ਲਿਆ ਜਾਵੇਗਾ।

ਉਹਨਾਂ ਕਿਹਾ ਕਿ ਅੱਜ ਹਰ ਇੱਕ ਦੇਸ਼ ਵਾਸੀ ਸੈਨਾ ਦੇ ਨਾਲ ਹੈ, ਪਰ ਮੈਨੂੰ ਮੁੱਠੀ ਭਰ ਲੋਕਾਂ ਉਤੇ ਅਫਸੋਸ ਹੁੰਦਾ ਹੈ, ਜੋ ਭਾਰਤ ਵਿਚ ਰਹਿੰਦੇ ਹੋਏ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਉਹਨਾਂ ਕਿਹਾ ਕਿ ਇਹ ਉਹੀ ਲੋਕ ਹਨ ਜੋ ਪਾਕਿਸਤਾਨ ਜਾ ਕੇ ਕਹਿੰਦੇ ਹਨ, ਕੁਝ ਵੀ ਕਰੋ ਪਰ ਮੋਦੀ ਨੂੰ ਹਟਾਓ, ਇਹ ਉਹੀ ਲੋਕ ਹਨ ਜੋ ਮੁੰਬਈ ਹਮਲੇ ਤੋਂ ਬਾਅਦ ਅੱਤਵਾਦ ਦੇ ਸਰਪਰਸਤਾਂ ਨੂੰ ਜਵਾਬ ਦੇਣ ਦੀ ਹਿੰਮਤ ਨਹੀਂ ਦਿਖਾ ਪਾਏ।