<h4><img class="alignnone size-full wp-image-1336" src="https://wishavwarta.in/wp-content/uploads/2017/08/indian-army.jpg" alt="" width="670" height="521" /></h4> <h4>ਨਵੀਂ ਦਿੱਲੀ, 21 ਫਰਵਰੀ – ਕੇਂਦਰ ਸਰਕਾਰ ਨੇ ਅੱਜ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਹੁਣ ਹਰ ਜਵਾਨ ਨੂੰ ਸ਼੍ਰੀਨਗਰ ਹਵਾਈ ਜਹਾਜ ਰਾਹੀਂ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ ਜਵਾਨਾਂ ਨੂੰ ਸੜਕੀ ਮਾਰਗ ਰਾਹੀਂ ਸ੍ਰੀਨਗਰ ਲਿਜਾਇਆ ਜਾਂਦਾ ਸੀ, ਪਰ ਪੁਲਵਾਮਾ ਹਮਲੇ ਤੋਂ ਬਾਅਦ ਸਰਕਾਰ ਨੇ ਇਹ ਵੱਡਾ ਕਦਮ ਚੁਕਿਆ ਹੈ।</h4> <h4>ਇਸ ਨਾਲ ਜਵਾਨਾਂ ਦਾ ਸਮਾਂ ਵੀ ਬਚੇਗਾ ਅਤੇ ਉਹਨਾਂ ਨੂੰ ਪਹੁੰਚਣ ਵਿਚ ਆਸਾਨੀ ਵੀ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇਗੀ।</h4> <h4>ਗ੍ਰਹਿ ਮੰਤਰਾਲੇ ਅਨੁਸਾਰ ਹੁਣ ਹਰ ਜਵਾਨ ਅਤੇ ਹਰ ਅਫਸਰ ਹਵਾਈ ਮਾਰਗ ਰਾਹੀਂ ਹੀ ਜਾਣਗੇ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਹੁਣ ਸਾਰੇ ਸੈਨਿਕਾਂ ਨੂੰ ਦਿੱਲੀ-ਸ੍ਰੀਨਗਰ, ਸ੍ਰੀਨਗਰ-ਦਿੱਲੀ, ਜੰਮੂ-ਸ੍ਰੀਨਗਰ ਅਤੇ ਸ੍ਰੀਨਗਰ-ਜੰਮੂ ਖੇਤਰ ਵਿਚ ਹਵਾਈ ਮਾਰਗ ਦੁਆਰਾ ਲਿਜਾਇਆ ਜਾਵੇਗਾ.</h4>