ਮਾਨਸਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਸਾਰੀਆਂ ਧਿਰਾਂ ਨੂੰ ਇਮਾਨਦਾਰੀ ਨਾਲ ਸ਼ਾਮਲ ਹੋਣ ਦਾ ਦਿੱਤਾ ਸੱਦਾ
ਮਾਨਸਾ, 18 ਫਰਵਰੀ (ਵਿਸ਼ਵ ਵਾਰਤਾ)- ਅਕਾਲੀ ਦਲ 1920 ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿµਘ ਰਣਸੀਂਹ ਅਤੇ ਉਨ੍ਹਾਂ ਦੀ ਸਹਿਯੋਗੀ 51 ਮੈਂਬਰੀ ਮੀਰੀ ਪੀਰੀ ਸੰਮੇਲਨ ਪ੍ਰਬੰਧਕੀ ਕਮੇਟੀ ਵੱਲੋਂ 23 ਫਰਵਰੀ ਨੂੰ ਰਣਸ਼ੀਂਹ ਕਲਾਂ (ਮੋਗਾ) ਵਿਖੇ ਹੋ ਰਹੇ ਸੰਮੇਲਨ ਸਬੰਧੀ ਮਾਲਵਾ ਖੇਤਰ ਵਿਚ ਤਿਆਰੀਆਂ ਆਰੰਭੀਆਂ ਗਈਆਂ ਹਨ।
ਇਸ ਸੰਮੇਲਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਿੱਖ ਵਿਦਵਾਨ ਭਾਈ ਨਿਰੰਜਣ ਸਿੰਘ ਪ੍ਰੇਮੀ ਨੇ ਮਾਨਸਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੰਮੇਲਨ ਦਾ ਮੁੱਖ ਮਕਸਦ ਸਮੁੱਚੀਆਂ ਪ੍ਰੰਥਕ ਧਿਰਾਂ ਸਮੇਤ ਪੰਜਾਬ ਹਿਤਾਇਸ਼ੀ ਸਾਰੀਆਂ ਧਿਰਾਂ, ਜਿਹੜੀਆਂ ਪੰਜਾਬ ਦੇ ਹੱਕਾਂ ਲਈ ਜੂਝ ਰਹੀਆਂ ਹਨ, ਨੂੰ ਇਕ ਮੰਚ *ਤੇ ਇਕੱਠਾ ਕਰਕੇ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਲੁੱਟ—ਪੁੱਟ ਰਹੀਆਂ ਜਮਾਤਾਂ ਖਿਲਾਫ ਇਮਾਨਦਾਰੀ ਨਾਲ ਇਕ ਸ਼ਾਂਤਮਈ ਅੰਦੋਲਨ ਆਰੰਭ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਸਲ ਹੱਕਾਂ ਲਈ ਇਥੋਂ ਇਕ ਨਵੀਂ ਮੁਹਿੰਮ ਦਾ ਵਿਗਲ ਵਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ—ਪੀਰਾਂ ਦੀ ਧਰਤੀ ‘ਪੰਜਾਬ’ ਜਿਸ ਨੇ ਅਨੇਕਾਂ ਹੀ ਸੂਰਬੀਰ, ਅਣਖੀ ਯੋਧੇ ਅਤੇ ਦੇਸ਼ ਭਗਤ ਪੈਦਾ ਕੀਤੇ ਸਨ, ਅੱਜ ਨਸ਼ੇ ਦੇ ਤਸ਼ਕਰਾਂ, ਨਸ਼ੇੜੀਆਂ, ਡਾਕੂਆਂ, ਲੁਟੇਰਿਆਂ, ਬਲਾਤਕਾਰੀਆਂ ਅਤੇ ਭਿ®ਸ਼ਟਾਚਾਰੀਆਂ ਦਾ ਅੱਡਾ ਬਣਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰੂਆਂ ਦੀ ਇਲਾਹੀ ਬਾਣੀ ਗੂੰਜਦੀ ਸੀ, ਅੱਜ ਉਸੇ ਬਾਣੀ ਦੀ ਪੰਥ ਦੋਖੀਆਂ ਵੱਲੋਂ ਥਾਂ—ਥਾਂ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ’ਤੇ ਵੀ ਮਾੜੇ ਲੋਕਾਂ ਨੇ ਕਬਜ਼ਾ ਹੀ ਨਹੀਂ ਕੀਤਾ ਹੋਇਆ, ਬਲਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੱਕ ਨੂੰ ਵੀ ਆਪਣਾ ਹੱਥ ਠੋਕਾ ਬਣਾ ਲਿਆ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਸ਼ਹਿ ’ਤੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਪੰਥ ਦੋਖੀਆਂ ਤੋਂ ਸਿੱਖਾਂ ਦੇ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾਉਣ ਲਈ ਅਤੇ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਾਜਬ ਭਾਅ ਦਿਵਾਉਣ ਲਈ ਅਤੇ ਉਨ੍ਹਾਂ ਨੂµ ਖੁਦਕਸ਼ੀਆਂ ਤੋਂ ਰਾਹਤ ਦਿਵਾਉਣ ਲਈ ਅਸਲ ਸੰਘਰਸ਼ ਦੀ ਸ਼ੁਰੂਆਤ ਕਰਨੀ ਸਮੇਂ ਦੀ ਵੱਡੀ ਲੋੜ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ—ਦਲ ਵਿੱਚੋਂ ਕੱਢਣ ਲਈ ਲੋੜਵµਦਾਂ ਨੂµ ਮੁਫ਼ਤ ਵਿਦਿਆ ਅਤੇ ਸਿਹਤ ਸਹੂਲਤਾਂ ਦਿਵਾਉਣ ਲਈ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਵੀ ਇਕ ਨਵਾਂ ਰਾਹ ਦਿਖਾਉਣ ਵਾਲਾ ਸੰਘਰਸ਼ ਸ਼ੁਰੂ ਕਰਨਾ ਹੁਣ ਸਮੇਂ ਦੀ ਵੱਡੀ ਜਰੂਰਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼®ੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਸਪੋਰਟ ਦੀ ਜਰੂਰਤ ਹੀ ਨਾ ਪਵੇ ਅਤੇ ਸਿੱਖ ਧਰਮ ਦੇ ਬਾਨੀ ਸ਼®ੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ®ਕਾਸ਼ ਪੂਰਬ ਨੂµ ਜਿਹੜੀਆਂ ਵੀ ਸµਸਥਾਵਾਂ ਸ਼ਰਧਾ ਪੂਰਵਕ ਅਤੇ ਮਰਯਾਦਾ ਅਨੁਸਾਰ ਮਨਾਉਣਗੀਆਂ, ਉਨ੍ਹਾਂ ਸµਸਥਾਵਾਂ ਦੇ ਮੋਢੇ ਨਾਲ ਮੋਢਾ ਜੋੜਕੇ ਹਰ ਪੱਖੋਂ ਸਹਿਯੋਗ ਦੇਣਾ, ਇਨ੍ਹਾਂ ਸਾਰਿਆਂ ਮਸਲਿਆਂ ’ਤੇ ਵਿਚਾਰ ਕਰਨ ਲਈ 23 ਫਰਵਰੀ ਨੂੰ ਇਹ ਸੰਮੇਲਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਐਡਵੋਕੇਟ ਅਜੀਤ ਸਿµਘ ਭµਗੁੂ, ਬਲਵਿੰਦਰ ਸਿੰਘ ਸੋਢੀ ਐਡਵੋਕੇਟ, ਪ੍ਰਿਥੀਪਾਲ ਸਿੰਘ ਸਿੱਧੂ ਐਡਵੋਕੇਟ, ਭਾਈ ਚਰਨਜੀਤ ਸਿੰਘ ਝੁਨੀਰ ਵੀ ਮੌਜੂਦ ਸਨ।
ਫੋਟੋ ਨੰਬਰ: 03
ਫੋਟੋ ਕੈਪਸ਼ਨ: ਮੀਰੀ—ਪੀਰੀ ਸੰਮੇਲਨ ਦੀਆਂ ਮੁੱਢਲੀਆਂ ਤਿਆਰੀਆਂ ਲਈ ਮਾਨਸਾ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਆਗੂ।