<h4><img class="alignnone size-full wp-image-40123" src="https://wishavwarta.in/wp-content/uploads/2019/02/Ammy-Virk.jpg" alt="" width="400" height="336" /></h4> <h4>ਨਵੀਂ ਦਿੱਲੀ, 16 ਫਰਵਰੀ – ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਜਿੱਥੇ ਸਰਕਾਰਾਂ ਵਲੋਂ ਆਰਥਿਕ ਰੂਪ ਨਾਲ ਮਦਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਉਥੇ ਬਾਲੀਵੁੱਡ ਸਿਤਾਰੇ ਅਤੇ ਪੰਜਾਬੀ ਫਿਲਮਾਂ ਦੇ ਸਿਤਾਰੇ ਵੀ ਇਹਨਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ।</h4> <h4>ਅਭਿਨੇਤਾ ਅਮਿਤਾਭ ਬੱਚਨ ਵਲੋਂ ਜਿੱਥੇ ਸ਼ਹੀਦ ਹੋਏ ਸਾਰੇ ਸੈਨਿਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ, ਉਤੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਤੇ ਰਣਜੀਤ ਬਾਵਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਸ਼ਹੀਦ 4 ਜਵਾਨਾਂ ਦੇ ਪਰਿਵਾਰਾਂ ਨੂੰ ਢਾਈ-ਢਾਈ ਲੱਖ ਰੁਪਏ ਮਦਦ ਦੇ ਰੂਪ ਵਿਚ ਦੇਣਗੇ।</h4>