ਨਵੀਂ ਦਿੱਲੀ, 16 ਫਰਵਰੀ – ਨਵਜੋਤ ਸਿੰਘ ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ਵਿਚੋਂ ਛੁੱਟੀ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ ਸਬੰਧੀ ਦਿਤੇ ਬਿਆਨ ਤੋਂ ਬਾਅਦ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਸਫਾਈ ਪੇਸ਼ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

ਸਿੱਧੂ ਨੇ ਦਿੱਤਾ ਸੀ ਇਹ ਬਿਆਨ

ਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਹਮਲੇ ਤੋਂ ਬਾਅਦ ਕਿਹਾ ਸੀ- ਅੱਤਵਾਦ ਦਾ ਕੋਈ ਦੇਸ਼ ਅਤੇ ਧਰਮ ਨਹੀਂ ਹੁੰਦਾ ਅਤੇ ਨਾ ਹੀ ਅੱਤਵਾਦੀਆਂ ਦੀ ਕੋਈ ਜਾਤ ਹੁੰਦੀ ਹੈ। ਕੁਝ ਲੋਕਾਂ ਕਰਕੇ ਪੂਰੇ ਦੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹ ਕਾਇਰਤਾ ਭਰੀ ਹਰਕਤ ਸੀ ਅਤੇ ਮੈਂ ਵੀ ਇਸ ਦਾ ਵਿਰੋਧ ਕਰਦਾ ਹਾਂ ਪਰ ਹਿੰਸਾ ਹਮੇਸ਼ਾ ਨਿੰਦਣਯੋਗ ਹੈ ਅਤੇ ਜਿਹਨਾਂ ਨੇ ਵੀ ਅਜਿਹਾ ਕੀਤਾ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ।