ਮਾਨਸਾ, 14 ਫਰਵਰੀ – ਆਈ.ਪੀ.ਐਸ. ਅਧਿਕਾਰੀ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਬਤੌਰ ਐਸ.ਐਸ.ਪੀ. ਮਾਨਸਾ ਵੱਜੋਂ ਅਹੁਦਾ ਸµਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਐਸ.ਐਸ.ਪੀ. ਮੋਗਾ ਵੱਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਤੋਂ ਪਹਿਲਾਂ ਮਾਨਸਾ ਵਿਖੇ ਐਸ.ਐਸ.ਪੀ ਮਨਧੀਰ ਸਿੰਘ ਸੇਵਾਵਾਂ ਨਿਭਾਅ ਰਹੇ ਸਨ, ਜਿੰਨ੍ਹਾਂ ਦਾ ਤਬਾਦਲਾ ਐਸ.ਐਸ.ਪੀ. ਵਿਜੀਲੈਂਸ ਵੱਜੋ ਹੋਣ ਕਾਰਨ ਸ੍ਰੀ ਖੁਰਾਣਾ ਨੇ ਅੱਜ ਇਹ ਅਹੁਦਾ ਸੰਭਾਲਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਟਰੈਫਿਕ ਅਤੇ ਪ®ਦੂਸ਼ਣ ਦੀ ਸਮੱਸਿਆ ਨੂੰ ਨਕੇਲ ਪਾਈ ਜਾਵੇਗੀ ਅਤੇ ਲੋਕਾਂ ਨੂੰ ਸਾਫ਼ ਸੁਥਰਾ ਪ®ਸ਼ਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਅਮਨ—ਸ਼ਾਂਤੀ ਭµਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂµ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਦੀ ਜੁਆਇਨਿµਗ ਮੌਕੇ ਐਸ.ਪੀ.(ਐਚ) ਮੇਜਰ ਸਿµਘ, ਐਸ.ਪੀ.(ਡੀ) ਅਨਿਲ ਕੁਮਾਰ, ਡੀ.ਐਸ.ਪੀ. (ਇਨਵੈਸਟੀਗੇਸ਼ਨ) ਕਰਨਵੀਰ ਸਿµਘ, ਡੀ.ਐਸ.ਪੀ. (ਸਬ ਡਵੀਜ਼ਨ) ਸਿਮਰਨਜੀਤ ਸਿµਘ ਲੰਗ, ਡੀ.ਐਸ.ਪੀ. ਸਰਦੂਲਗੜ੍ਹ ਸੰਜੀਵ ਕੁਮਾਰ ਅਤੇ ਡੀ.ਐਸ.ਪੀ ਬੁਢਲਾਡਾ ਜਸਪ੍ਰੀਤ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ: ਮਾਨਸਾ ਦੇ ਨਵੇਂ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਅਹੁਦਾ ਸੰਭਾਲਦੇ ਹੋਏ।