ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਕੇਂਦਰ ਨਾਲ ਗੱਲਬਾਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਅਧਿਕਾਰਤ

52

ਚੰਡੀਗੜ, 14 ਫਰਵਰੀ (ਵਿਸ਼ਵ ਵਾਰਤਾ)-  ਪੰਜਾਬ ਵਿਧਾਨ ਸਭਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਸੰਮਤੀ ਨਾਲ ਅਧਿਕਾਰਤ ਕਰ ਦਿਤਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ।

ਇਹ ਮਾਮਲਾ ਉਸ ਵੇਲੇ ਸਦਨ ਦੇ ਸਾਹਮਣੇ ਆਇਆ ਜਦੋਂ ਆਪ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਜੀਰੋ ਆਵਰ ਦੌਰਾਨ ਕਿਹਾ ਕਿ ਸਦਨ ਸਰਬਸੰਮਤੀ ਨਾਲ ਇਹ ਮਤਾ ਪਾਸ ਕਰੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਜੋ ਪਿਛਲੇ ਤਿੰਨ ਸਾਲ ਤੋਂ ਨਹੀਂ ਕਰਾਈਆਂ ਜਾ ਰਹੀਆਂ ਤੁਰੰਤ ਕਰਾਈਆਂ ਜਾਣ। ਜਿਸ ਤੇ ਮੁੱਖ ਮੰਤਰੀ ਨੇ ਫੂਲਕਾ ਦੀ ਹਮਾਇਤ ਕਰਦਿਆਂ ਕਿਹਾ ਕਿ ਚੋਣਾਂ ਤੁਰੰਤ ਕਰਾਉਣੀਆਂ ਚਾਹੀਦੀਆਂ ਹਨ ਤੇ ਨਾਲ ਹੀ ਉਹਨਾਂ ਸਦਨ ਨੂੰ ਉਹਨਾਂ ਨੂੰ ਅਧਿਕਾਰਤ ਕਰਨ ਦੀ ਗੱਲ ਕੀਤੀ ਜਿਸ ਤੇ ਸੁਪੀਕਰ ਨੇ ਸਦਨ ਤੋਂ ਸਰਬਸੰਮਤੀ ਨਾਲ ਮਤਾ ਪਾਸ ਕਰਵਾਉਣ ਦਾ ਐਲਾਨ ਕੀਤਾ।