ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵਲੋਂ ਸਮੁੱਚੇ ਸਦਨ ਨੂੰ ਵਿਆਹ ਦਾ ਸੱਦਾ

124

ਚੰਡੀਗੜ, 14 ਫਰਵਰੀ (ਵਿਸ਼ਵ ਵਾਰਤਾ)-  ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਵਿਆਹ 17 ਫਰਵਰੀ ਨੂੰ ਤਲਵੰਡੀ ਸਾਬੋ ਵਿਖੇ ਹੋ ਰਿਹਾ ਹੈ। ਉਸ  ਲਈ ਸਪੀਕਰ ਨੇ ਸਮੁੱਚੇ ਸਦਨ ਨੂੰ ਜਾਣੂ ਕਰਾਇਆ, ਜਿਸ ਤੇ ਖੁਦ ਵਿਧਾਇਕਾ ਨੇ ਸਾਰੇ ਮੈਂਬਰਾਂ ਨੂੰ ਵਿਆਹ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਪਰਿਵਾਰ ਲਈ ਖੁਸ਼ੀ ਦੀ ਕਾਮਨਾ ਕੀਤੀ।

ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਵਿਧਾਨ ਸਭਾ ਦੇ ਕਿਸੇ ਮੈਂਬਰ ਦੇ ਵਿਆਹ ਦਾ ਸੱਦਾ ਸਪੀਕਰ ਅਤੇ ਖੁਦ ਮੈਂਬਰ ਵਲੋਂ ਸਦਨ ਵਿੱਚ ਦਿੱਤਾ ਗਿਆ ਹੋਵੇ।