<h4><img class="alignnone size-full wp-image-39783" src="https://wishavwarta.in/wp-content/uploads/2019/02/67952254.jpg" alt="" width="400" height="300" /></h4> <h4>ਨਵੀਂ ਦਿੱਲੀ, 12 ਫਰਵਰੀ – ਦਿੱਲੀ ਦੇ ਕਰੋਲ ਬਾਗ ਵਿਚ ਇੱਕ ਹੋਟਲ ਨੂੰ ਲੱਗੀ ਅੱਗ ਕਾਰਨ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 12 ਪੁਰਸ਼, 4 ਔਰਤਾਂ ਤੇ ਇੱਕ ਬੱਚਾ ਵੀ ਸ਼ਾਮਿਲ ਹਨ।</h4> <h4>4 ਮੰਜਿਲਾਂ ਵਾਲੇ ਅਰਪਿਤ ਨਾਮਕ ਇਸ ਹੋਟਲ ਨੂੰ ਸਵੇਰ ਸਮੇਂ ਅੱਗ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਇਸ ਹੋਟਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਲੋਕ ਇੱਧਰ-ਉੱਧਰ ਦੌੜਨ ਲੱਗੇ, ਕੁਝ ਨੇ ਤਾਂ ਚੌਥੀ ਮੰਜਿਲ ਤੋਂ ਛਾਲ ਵੀ ਮਾਰ ਦਿੱਤੀ।</h4> <h4>ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚੀਆਂ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ.</h4>