<h4><img class="alignnone size-full wp-image-39753" src="https://wishavwarta.in/wp-content/uploads/2019/02/WhatsApp-Image-2019-02-11-at-7.jpg" alt="" width="450" height="338" /></h4> <h4>ਰੋਪੜ, 11 ਫਰਵਰੀ – ਐਂਟੀ ਕੁਰੱਪਸ਼ਨ ਸੋਸਾਇਟੀ ਵਲੋਂ ਅੱਜ ਪਿੰਡ ਭਿੰਦਰ ਨਗਰ ਜ਼ਿਲਾ ਰੋਪੜ ਵਿਖੇ ਲੋਕ ਭਲਾਈ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਚੇਅਰਮੈਨ ਦੀਪਕ ਸਿੰਗਲਾ ਦੀ ਅਗਵਾਈ ਵਿਚ ਮੈਡਮ ਮੋਨਿਕਾ ਆਹਲੂਵਾਲੀਆ ਨੇ ਲੋਕਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ (ਜਿਵੇਂ ਕਿ ਪਿੰਡ ਦੀ ਮੇਨ ਸੜਕ ਦਾ ਟੁੱਟੇ ਹੋਣ, ਮੇਨ ਰੋੜ ਤੋਂ ਸ਼ਰਾਬ ਦੇ ਠੇਕੇ ਨੂੰ ਬੰਦ ਕਰਾਉਣਾ, ਗਰੀਬ ਲੋਕਾਂ ਨੂੰ ਇਲਾਜ ਕਰਾਉਣ ਲਈ ਆ ਰਹੀ ਮੁਸ਼ਕਿਲ ਆਦਿ) ਉਤੇ ਭਰੋਸਾ ਦਿਤਾ ਕਿ ਡਿਪਟੀ ਕਮਿਸ਼ਨਰ ਰੋਪੜ ਸਾਹਮਣੇ ਇਹ ਮੁਸ਼ਕਿਲਾਂ ਰੱਖ ਕੇ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇਗਾ। ਮੈਡਮ ਵਲੋਂ ਲੋਕਾਂ ਨੂੰ ਸਮਾਜ ਪ੍ਰਤੀ ਆਪਣੀ ਆਪਣੀ ਬਣਦੀ ਜਿੰਮੇਵਾਰੀ ਬਾਰੀ ਵੀ ਦੱਸਿਆ ਕਿ ਲੋਕ ਕਿਵੇਂ ਸਮਾਜ ਭਲਾਈ ਕੰਮਾਂ ਵਿਚ ਯੋਗਦਾਨ ਪਾ ਸਕਦੇ ਹਨ।</h4> <h4>ਇਸ ਮੌਕੇ ਮੈਡਮ ਸ਼ਗੁਨ ਚਾਵਲਾ (ਡਾਇਰੈਕਟ) ਤੇ ਸੁਸਾਇਟੀ ਦੇ ਵਲੰਟੀਅਰ ਹਰਪ੍ਰੀਤ ਕੌਰ, ਸਮਰ ਵਿਨਾਈਕ, ਸੁਖਵਿੰਦਰ ਕੌਰ ਤੇ ਗੁਰਜੀਤ ਕੌਰ ਵੀ ਮੌਜੂਦ ਸਨ।</h4>