ਨਿਊਜ਼ੀਲੈਂਡ ਖਿਲਾਫ ਟੀ-20 ਲੜੀ ਜਿੱਤਣ ਲਈ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ ਕੱਲ੍ਹ

18
ਹੈਮਿੰਟਨ, 9 ਫਰਵਰੀ – ਭਾਰਤ ਅਤੇ ਨਿਊਜ਼ੀਲੈਂਡ ਖਿਲਾਫ ਕੱਲ੍ਹ ਐਤਵਾਰ ਨੂੰ ਟੀ-20 ਮੈਚਾਂ ਦੀ ਲੜੀ ਦਾ ਤੀਸਰਾ ਤੇ ਆਖਰੀ ਮੈਚ ਹੈਮਿੰਟਨ ਵਿਖੇ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 12.30 ਵਜੇ ਸ਼ੁਰੂ ਹੋਵੇਗਾ।
ਟੀਮ ਇੰਡੀਆ ਇਸ ਮੈਚ ਵਿਚ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗੀ, ਕਿਉਂਕਿ ਦੋਵੇਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ ਤੇ ਹਨ।
ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਵਨਡੇ ਲੜੀ 4-1 ਨਾਲ ਆਪਣੇ ਨਾਮ ਕੀਤੀ ਸੀ ਅਤੇ ਹੁਣ ਉਸ ਦਾ ਇਰਾਦਾ ਟੀ-20 ਲੜੀ ਉਤੇ ਕਬਜ਼ਾ ਕਰਨ ਦਾ ਹੋਵੇਗਾ।