ਆਸਟ੍ਰੇਲੀਆ ‘ਚ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਖਾਲਸਾ ਏਡ (ਦੇਖੋ ਤਸਵੀਰਾਂ)

149

ਮੈਲਬੌਰਨ, 9 ਫਰਵਰੀ (ਗੁਰਪੁਨੀਤ ਸਿੰਘ ਸਿੱਧੂ)– ਆਸਟ੍ਰੇਲੀਆ ‘ਚ ਆਏ ਭਿਆਨਕ ਹੜ ਨੇ ਵੱਡੀ ਪੱਧਰ ਤੇ ਤਬਾਹੀ ਮਚਾਈ ਹੈ। ਇਸ ਦੌਰਾਨ ਲੋਕਾਂ ਦੀ ਸੰਪੰਤੀ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿਸ ਕਾਰਨ ਉਹਨਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਹੜ੍ਹ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਇਸ ਦੌਰਾਨ ਇਥੋਂ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਅੱਗੇ ਆਇਆ ਹੈ, ਜਿਸ ਵਲੋਂ ਨਾ ਕੇਵਲ ਲੋਕਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਾਇਆ ਜਾ ਰਿਹਾ ਹੈ, ਬਲਕਿ ਭੁੱਖਿਆਂ ਨੂੰ ਭੋਜਨ ਵੀ ਛਕਾਇਆ ਜਾ ਰਿਹਾ ਹੈ।

ਖਾਲਸਾ ਏਡ ਇਸ ਤੋਂ ਪਹਿਲਾਂ ਵੀ ਦੁਨੀਆ ਭਰ ਵਿਚ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਪ੍ਰਸਿੱਧ ਹੈ ਅਤੇ ਹੁਣ ਆਸਟ੍ਰੇਲੀਆ ਵਿਚ ਹੜ ਪੀੜਤਾਂ ਲਈ ਮਸੀਹਾ ਬਣੇ ਖਾਲਸਾ ਏਡ ਦੀ ਆਸਟ੍ਰੇਲੀਆਈ ਮੀਡੀਆ, ਸਿੱਖ ਭਾਈਚਾਰੇ ਅਤੇ ਲੋਕਾਂ ਵਲੋਂ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ।

ਦੇਖੋ ਆਸਟ੍ਰੇਲੀਆ ਵਿਚ ਹੜ੍ਹ ਦੀਆਂ ਤਸਵੀਆਂ

ਕਵੀਨਸਲੈਂਡ ਸੂਬੇ ਵਿਚ ਭਾਰੀ ਮੀਂਹ ਤੋਂ ਬਾਅਦ ਪਾਣੀ ਵਿਚ ਡੁੱਬੇ ਲੋਕਾਂ ਦੇ ਘਰ।

ਮੌਸਮ ਵਿਭਾਗ ਅਨੁਸਾਰ ਪਿਛਲੇ 100 ਸਾਲਾਂ ਵਿਚ ਆਇਆ ਇਹ ਪਹਿਲਾ ਭਿਆਨਕ ਹੜ ਹੈ, ਜਿਸ ਨੇ ਜਨਜੀਵਨ ਨੂੰ ਇੰਨੇ ਵੱਡੇ ਪੱਧਰ ਉਤੇ ਪ੍ਰਭਾਵਿਤ ਕੀਤਾ।