ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦਾ ਅੱਜ ਸਵੇਰੇ 2 ਵਜੇ ਦਿਹਾਂਤ ਹੋ ਗਿਆ।
ਗੋਬਿੰਦ ਸਿੰਘ ਕਾਂਝਲਾ 1985 ‘ਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ‘ਚ ਮੰਤਰੀ ਰਹੇ। ਇਸ ਤੋਂ ਬਾਅਦ 1997 ‘ਚ ਬਾਦਲ ਸਰਕਾਰ ‘ਚ ਕੈਬਨਿਟ ਮੰਤਰੀ ਬਣੇ ਅਤੇ 2002 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਨਾ ਮਿਲਣ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ। ਇਲਾਕੇ ‘ਚ ਨਿੱਧੜਕ ਜਰਨੈਲ ਵਜੋਂ ਜਾਣੇ ਜਾਦੇ ਗੋਬਿੰਦ ਸਿੰਘ ਕਾਂਝਲਾ ਦੇ ਸਿਆਸੀ ਜੀਵਨ ‘ਚ ਕਈ ਵਾਰ ਉਤਰਾਅ ਚੜ੍ਹਾਅ ਆਏ ਅਤੇ ਉਨ੍ਹਾਂ ਨੇ ਲੰਬਾ ਸਮਾਂ ਵਿਧਾਨ ਸਭਾ ਹਲਕਾ ਸ਼ੇਰਪੁਰ ਦੀ ਨੁਮਾਇੰਦਗੀ ਕੀਤੀ।
ਕਾਂਝਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਂਝਲਾ ਵਿਖੇ ਬਾਅਦ ਦੁਪਿਹਰ 2 ਵਜੇ ਕੀਤਾ ਜਾਵੇਗਾ।