ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

43

ਆਕਲੈਂਡ, 8 ਫਰਵਰੀ – ਦੂਸਰੇ ਟੀ-20 ਮੈਚ ਵਿਚ ਅੱਜ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿਤਾ। ਰੋਹਿਤ ਸ਼ਰਮਾ ਨੇ 50 ਤੇ ਧਵਨ ਨੇ 30 ਦੌੜਾਂ ਬਣਾਈਆਂ, ਜਦਕਿ ਵਿਜੇ ਸ਼ੰਕਰ ਨੇ 14, ਪੰਤ ਤੇ ਧੋਨੀ ਨੇ ਕ੍ਰਮਵਾਰ 40 ਤੇ 20 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤ ਨੂੰ ਜਿਤਾਇਆ।

ਇਸ ਤੋਂ ਪਹਿਲਾਂ ਨਿਊਜੀਲੈਂਡ ਨੇ ਭਾਰਤ ਅੱਗੇ 159 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤ ਨੇ 3 ਵਿਕਟਾਂ ਗਵਾ ਕੇ ਹਾਸਿਲ ਕਰ ਲਿਆ। ਇਸ ਦੇ ਨਾਲ ਹੀ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 158 ਦੌੜਾਂ ਬਣਾਈਆਂ।

ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 158 ਦੌੜਾਂ ਬਣਾਈਆਂ। ਨਿਊਜੀਲੈਂਡ ਵਲੋਂ ਰੌਸ ਟੇਲਰ ਨੇ 42 ਜਦਕਿ ਗਰੈਂਡਹੋਮ ਨੇ 50 ਦੌੜਾਂ ਬਣਾਈਆਂ.

ਭਾਰਤ ਵਲੋਂ ਕੁਨਾਲ ਪਾਂਡਿਆ ਨੇ 3, ਖਲੀਲ ਨੇ 2 ਤੇ ਭੁਵੀ ਅਤੇ ਹਾਰਦਿਕ ਨੇ 1-1 ਵਿਕਟ ਲਈ।