ਮਾਨਸਾ ਪੁਲੀਸ ਨੇ ਵਿਦਿਆਰਥੀਆਂ ਪਾਸੋਂ ਲੁਕੋਏ ਕੈਮਰੇ ਕੀਤੇ ਬਰਾਮਦ
ਅਦਾਲਤ *ਚੋਂ ਲਿਆ ਇਕ ਦਿਨਾਂ ਰਿਮਾਂਡ
ਮਾਨਸਾ, 7 ਫਰਵਰੀ
ਮਾਨਸਾ ਪੁਲੀਸ ਨੇ ਨੇੜਲੇ ਪਿੰਡ ਭੈਣੀਬਾਘਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਦੇ ਗਿਆਰਵੀਂ ਕਲਾਸ ਵਿਚ ਪੜਦੇ ਦੋ ਵਿਦਿਆਰਥੀਆਂ ਨੂੰ ਆਪਣੇ ਹੀ ਸਕੂਲ ਦੇ ਕੈਮਰੇ ਚੋਰੀ ਕਰਨ ਦੇ ਕਸੂਰ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਇਨ੍ਹਾਂ ਨੂੰ ਮਾਨਸਾ ਦੇ ਸੀਜੀਐਮ ਮਨਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ ਤਾਂ ਕਿ ਇਨ੍ਹਾਂ ਤੋਂ ਚੋਰੀ ਸਬੰਧੀ ਹੋਰ ਤੱਥ ਹਾਸਲ ਕੀਤੇ ਜਾ ਸਕਣ। ਵਿਦਿਆਰਥੀਆਂ ਨੇ ਕੈਮਰਿਆਂ ਨੂੰ ਚੋਰੀ ਕਰਕੇ ਸਕੂਲ ਦੇ ਇਕ ਖਾਲੀ ਕਮਰੇ ਵਿਚ ਲੁਕੋ ਦਿੱਤਾ ਗਿਆ ਸੀ, ਬਾਅਦ ਵਿਚ ਸਕੂਲ ਦੇ ਸਟਾਫ ਵੱਲੋਂ ਇਸ ਚੋਰੀ ਸਬੰਧੀ ਸੂਚਨਾ ਥਾਣਾ ਸਦਰ ਮਾਨਸਾ ਦੀ ਪੁਲੀਸ ਨੂੰ ਦੇਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਕੀਤੀ ਚੋਰੀ ਦੀ ਪੈੜ ਨੱਪ ਲਈ ਗਈ ਅਤੇ ਪੁਲੀਸ ਨੇ ਵਿਦਿਆਰਥੀਆਂ ਪਾਸੋਂ ਸਕੂਲ ਦੇ ਚੋਰੀ ਹੋਈ 13 ਕੈਮਰਿਆਂ ਨੂੰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀਬਾਘਾ ਵਿਚੋਂ ਕੁੱਝ ਦਿਨ ਪਹਿਲਾਂ 11 ਕੈਮਰੇ ਚੋਰੀ ਹੋ ਗਏ ਸਨ, ਜਿਸ ਸਬੰਧੀ ਸਕੁੂਲ ਮੁਖੀ ਗੁਰਸੇਵ ਸਿµਘ ਨੇ ਪੁਲੀਸ ਨੂµ ਸੂਚਨਾ ਦਿੱਤੀ ਗਈ ਸੀ। ਪੁਲੀਸ ਤੇ ਸਕੂਲ ਸਟਾਫ ਵੱਲੋਂ ਇਸ ਚੋਰੀ ਨੂੰ ਲੱਭਣ ਲਈ ਕੀਤੇ ਗਏ ਆਪਣੇ ਤੌਰ *ਤੇ ਉਪਰਾਲਿਆਂ ਤੋਂ ਪਤਾ ਲੱਗਿਆ ਕਿ ਸਕੂਲ ਵਿਚ ਛੁੱਟੀ ਤੋਂ ਬਾਅਦ ਸਕੂਲ ਦੇ ਗਿਆਰਵੀਂ ਕਲਾਸ ਵਿਚ ਪੜਦੇ ਦੋ ਵਿਦਿਆਰਥੀਆਂ ਜੀਤ ਸਿੰਘ ਤੇ ਬੀਰਬਲ ਸਿੰਘ ਵਾਸੀ ਭੈਣੀਬਾਘਾ ਨੇ ਇਹ ਕੈਮਰੇ ਚੋਰੀ ਕੀਤੇ ਹਨ। ਪੁਲੀਸ ਮੁਤਾਬਿਕ ਇµਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰ ਮਜ਼ਦੂਰੀ ਕਰਦੇ ਹਨ ਤੇ ਉਨ੍ਹਾਂ ਦਾ ਖਰਚ ਪਾਣੀ ਪੂਰਾ ਨਹੀਂ ਹੋ ਰਿਹਾ ਸੀ, ਜਿਸ ਕਰਕੇ ਉਨ੍ਹਾਂ ਆਪਣੇ ਹੀ ਸਕੂਲ ਵਿਚੋਂ ਕੈਮਰੇ ਚੋਰੀ ਕਰਨ ਦੀ ਘਟਨਾ ਨੂµ ਅµਜਾਮ ਦਿੱਤਾ।
ਥਾਣਾ ਸਦਰ ਮਾਨਸਾ ਦੇ ਮੁਖੀ ਬਲਵਿੰਦਰ ਸਿੰਘ ਤੇ ਅਮਰਦੀਪ ਸਿੰਘ ਨੇ ਦੱਸਿਆ ਕਿ ਇµਨ੍ਹਾਂ ਵਿਦਿਆਰਥੀਆਂ ਨੁੂµ ਪੁਲੀਸ ਨੇ ਗਿ®ਫਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ 13 ਕੈਮਰੇ ਬਰਾਮਦ ਕਰ ਲਏ ਹਨ, ਜਿµਨ੍ਹਾਂ ਨੂµ ਉਨ੍ਹਾਂ ਨੇ ਪ®ਾਇਮਰੀ ਸਕੂਲ ਦੇ ਨਾਲ ਕਿਸੇ ਖਾਲੀ ਕਮਰੇ ਵਿਚ ਲੁਕੋ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਵਿਦਿਆਰਥੀਆਂ ਨੂµ ਅਦਾਲਤ ਵਿਚ ਪੇਸ਼ ਕਰਕੇ ਉਨਾਂ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਅਤੇ ਇਨ੍ਹਾਂ ਤੋਂ ਪੁੱਛਗਿੱਛ ਕਰਕੇ ਚੋਰੀ ਕੀਤੇ ਕੈਮਰਿਆਂ ਦੇ ਮਾਮਲਿਆਂ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।
ਸਕੂਲ ਪ੍ਰਿੰਸੀਪਲ ਗੁਰਸੇਵ ਸਿੰਘ ਨੇ ਕਿਹਾ ਕਿ ਇਹ ਵਿਦਿਆਰਥੀਆਂ ਲਗਾਤਾਰ ਸਕੂਲ ਵਿਚੋਂ ਗੈਰਹਾਜ਼ਰ ਚੱਲ ਰਹੇ ਹਨ, ਜਿਸ ਦੀ ਉਚ ਸਿੱਖਿਆ ਅਧਿਕਾਰੀਆਂ ਨਾਲ ਸਲਾਹ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਵੱਲੋਂ ਭੈਣੀਬਾਘਾ ਸਕੂਲ ਦੇ ਗ੍ਰਿਫਤਾਰ ਕੀਤੇ ਦੋ ਵਿਦਿਆਰਥੀ ਮਾਨਸਾ ਪੁਲੀਸ ਪਾਰਟੀ ਨਾਲ। ਫੋਟੋ: ਵਿਸ਼ਵ ਵਾਰਤਾ