ਖੇਤੀ ਮਾਹਿਰਾਂ ਨੇ ਮੀਂਹ ਨੂੰ ਸਾਰੀਆਂ ਫਸਲਾਂ ਲਈ ਲਾਹੇਵੰਦ ਦੱਸਿਆ
ਮਾਨਸਾ, 7 ਫਰਵਰੀ – ਮਾਲਵਾ ਪੱਟੀ ਵਿਚ ਰਾਤ ਤੋਂ ਪੈਣ ਲੱਗੇ ਹਲਕੇ—ਫੁਲਕੇ ਮੀਂਹ ਨਾਲ ਅੱਜ ਖੇਤਾਂ ਵਿਚ ਲਹਿਰਾਂ—ਬਹਿਰਾਂ ਲੱਗ ਗਈਆਂ, ਇਸ ਮੀਂਹ ਨਾਲ ਭਾਵੇਂ ਠੰਡ ਨੇ ਜ਼ੋਰ ਫੜ ਲਿਆ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਭਾਗ ਦੇ ਮਾਹਿਰਾਂ ਵੱਲੋਂ ਇਸ ਮੀਂਹ ਨੂੰ ਹਾੜ੍ਹੀ ਦੀਆਂ ਸਾਰੀਆਂ ਫਸਲਾਂ ਲਈ ਲਾਭਦਾਇਕ ਦੱਸਿਆ ਹੈ। ਬੇਸ਼ੱਕ ਇਕਾ—ਦੁੱਕਾ ਥਾਵਾਂ *ਤੇ ਗੜ੍ਹੇ ਵੀ ਪਏ ਹਨ, ਪਰ ਮਾਲਵਾ ਖੇਤਰ ਵਿਚ ਕਣਕਾਂ ਦੀਆਂ ਫਸਲਾਂ ਛੋਟੀਆਂ ਹੋਣ ਕਾਰਨ ਅਜੇ ਕਿਧਰੇ ਵੀ ਨੁਕਸਾਨ ਵਾਲੀ ਕੋਈ ਗੱਲ ਖੇਤੀ ਵਿਭਾਗ ਵੱਲੋਂ ਦੱਸੀ ਨਹੀਂ ਗਈ ਹੈ। ਮੌਸਮ ਮਹਿਮਕੇ ਨੇ ਲਗਾਤਾਰ ਦੋ ਦਿਨ ਲਈ ਪੰਜਾਬ ਦੇ ਵੱਖ—ਵੱਖ ਇਲਾਕਿਆਂ ਵਿਚ ਹਲਕਾ ਅਤੇ ਭਰਵਾਂ ਮੀਂਹ ਪੈਣ ਦੀ ਸੰਭਾਵਨਾਵਾਂ ਪ੍ਰਗਟ ਕੀਤੀਆਂ ਹਨ, ਜਿਸ ਤੋਂ ਕਿਸਾਨ ਬਾਗੋ—ਬਾਗ ਹਨ।
ਪµਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ 21, 22 ਜਨਵਰੀ ਨੂੰ ਪਏ ਮੀਂਹ ਤੋਂ ਬਾਅਦ ਹੁਣ ਜਦੋਂ ਫਸਲਾਂ ਨੂੰ ਮੀਂਹ ਦੀ ਲੋੜ ਮਹਿਸੂਸ ਹੋਈ ਤਾਂ ਮੁੜ ਖੈਰ—ਸੁੱਖ ਦੀ ਵਰਖਾ ਹੋਣ ਕਾਰਨ ਹਾੜ੍ਹੀ ਦੀਆਂ ਸਾਰੀਆਂ ਫਸਲਾਂ ਨੇ ਗੇੜੇ ਖਾ ਜਾਣੇ ਹਨ। ਉਨ੍ਹਾਂ ਕਿਹਾ ਕਿ ਇਸ ਮੀਂਹ ਕਾਰਨ ਫਸਲਾਂ ਦਿਨਾਂ ਵਿਚ ਟਹਿਕਣ ਲੱਗ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਚੰਗੇ ਮੀਂਹ ਤੋਂ ਬਿਨਾਂ ਫਸਲਾਂ ਦਾ ਜ਼ੋਰਦਾਰ ਫੁਟਾਰਾ ਨਹੀਂ ਹੁੰਦਾ ਹੈ ਅਤੇ ਫੈਲਰਣ ਤੋਂ ਬਿਨਾਂ ਫਸਲਾਂ ਦੇ ਝਾੜ ਨੂੰ ਚੰਗਾ ਨਹੀਂ ਸਮਝਿਆ ਜ਼ਾਂਦਾ ਹੈ। ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਪੈ ਰਹੀ ਸੁੱਕੀ ਠੰਡ ਵੀ ਫਸਲਾਂ ਲਈ ਨੁਕਸਾਨਦਾਇਕ ਹੁੰਦੀ ਹੈ ਅਤੇ ਹੁਣ ਪਏ ਇਸ ਮੀਂਹ ਨੇ ਫਸਲਾਂ ਨੂੰ ਧੋ—ਨਿਖਾਰ ਦਿੱਤਾ ਹੈ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਸੰਪਰਕ ਕਰਨ *ਤੇ ਦੱਸਿਆ ਕਿ ਇਸ ਮੀਂਹ ਨਾਲ ਫਸਲਾਂ ਪੱਕੇ ਪੈਰੀਂ ਹੋ ਜਾਣਗੀਆਂ ਅਤੇ ਫਸਲਾਂ ਦੇ ਪੱਤੇ ਮੀਂਹ ਨਾਲ ਧੋਤੇ ਜਾਣ ਕਾਰਨ ਛੇਤੀ ਕਿਤਿਆਂ ਫਸਲਾਂ ਨੂੰ ਕੋਈ ਰੋਗ ਵੀ ਨਹੀਂ ਲੱਗਦਾ ਹੈ।