ਨਿਊਜ਼ੀਲੈਂਡ ਨੇ ਭਾਰਤ ਨੂੰ 80 ਦੌੜਾਂ ਨਾਲ ਹਰਾਇਆ

19

ਵੈਲਿੰਗਟਨ, 6 ਫਰਵਰੀ – ਨਿਊਜ਼ੀਲੈਂਡ ਨੇ ਪਹਿਲੇ ਟੀ-20 ਮੈਚ ਵਿਚ ਅੱਜ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ। ਜਿੱਤ ਲਈ 220 ਦੌੜਾਂ ਦਾ ਪਿੱਛਾ ਕਰਦਿਆਂ ਟੀਮ ਇੰਡੀਆ 19.2 ਓਵਰਾਂ ਵਿਚ ਕੇਵਲ 139 ਦੌੜਾਂ ਉਤੇ ਆਲ ਆਊਟ ਹੋ ਗਈ।

ਰੋਹਿਤ ਸ਼ਰਮਾ 1 ਅਤੇ ਧਵਨ 29 ਦੌੜਾਂ ਬਣਾ ਕੇ ਆਊਟ ਹੋਇਆ। ਜਦਕਿ ਵਿਜੇ ਸ਼ੰਕਰ ਨੇ 27 ਤੇ ਧੋਨੀ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਰਿਸ਼ਭ ਪੰਤ 4, ਕਾਰਤਿਕ 5, ਪਾਂਡਿਆ 4 ਤੇ ਕੁਨਾਲ ਪਾਂਡਿਆ 20 ਦੌੜਾਂ ਬਣਾ ਕੇ ਆਊਟ ਹੋਇਆ.

ਦੂਸਰੇ ਪਾਸੇ ਨਿਊਜ਼ੀਲੈਂਡ ਵਲੋਂ ਸਲਾਮੀ ਬੱਲੇਬਾਜ ਟਿਮ ਸਿਫਰਟ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ, ਜਦਕਿ ਮੁਨਰੋ ਤੇ ਵਿਲੀਅਮਸਨ ਨੇ 34-34 ਦੌੜਾਂ ਅਤੇ ਟੇਲਰ ਨੇ 23 ਦੌੜਾਂ ਦਾ ਯੋਗਦਾਨ ਦਿਤਾ।

ਭਾਰਤ ਵਲੋਂ ਹਾਰਦਿਕ ਪਾਂਡਿਆ ਨੇ ਸਭ ਤੋਂ ਵੱਧ 2, ਬਾਕੀ ਗੇਂਦਬਾਜਾਂ ਨੇ 1-1 ਵਿਕਟ ਹਾਸਿਲ ਕੀਤੀ