ਇਸਰੋ ਨੇ ਸਫਲਤਾਪੂਰਵਕ ਦਾਗਿਆ 40ਵਾਂ ਸੰਚਾਰ ਉਪਗ੍ਰਹਿ GSAT31

25

ਨਵੀਂ ਦਿੱਲੀ, 6 ਫਰਵਰੀ – ਭਾਰਤ ਨੇ ਪੁਲਾੜ ਵਿਚ ਅੱਜ ਇਕ ਹੋਰ ਵੱਡੀ ਉਪਲਬਧੀ ਹਾਸਿਲ ਕਰਦਿਆਂ 40ਵਾਂ ਸੰਚਾਰ ਉਪਗ੍ਰਹਿ ਜੀਸੈੱਟ31 ਨੂੰ ਸਫਲਤਾ ਪੂਰਵਕ ਦਾਗਿਆ।

ਇਸਰੋ ਨੇ ਇਸ ਉਪਗ੍ਰਹਿ ਨੂੰ ਅੱਜ ਫ੍ਰੈਂਚ ਗੁਆਨਾ ਦੇ ਪੁਲਾੜ ਸਥਾਨ ਤੋਂ ਦਾਗਿਆ ਗਿਆ, ਇਸ ਦੇ ਕੰਮ ਕਰਨ ਦਾ ਸਮਾਂ 15 ਸਾਲ ਹੋਵੇਗਾ ਅਤੇ ਇਹ ਪੁਲਾੜ ਵਿਚ ਸਥਿਤ ਉਪਗ੍ਰਹਿਆਂ ਵਿਚੋਂ ਕੁਝ ਨੂੰ ਆਪਣਾ ਕੰਮ ਜਾਰੀ ਰੱਖਣ ਦੀ ਸਹੂਲਤ ਮੁਹੱਈਆ ਕਰਾਏਗਾ।