ਸੁਪਰੀਮ ਕੋਰਟ ਦਾ ਮਮਤਾ ਬੈਨਰਜੀ ਨੂੰ ਝਟਕਾ, ਕਮਿਸ਼ਨਰ ਨੂੰ ਸੀਬੀਆਈ ਅੱਗੇ ਪੇਸ਼ ਹੋਣ ਦੇ ਹੁਕਮ

18

ਨਵੀਂ ਦਿੱਲੀ, 5 ਫਰਵਰੀ – ਸ਼ਾਰਦਾ ਚਿੱਟ ਫੰਡ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ ਪੁੱਛਗਿਛ ਲਈ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਸੀਬੀਆਈ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਸੁਣਾਏ ਹਨ।

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਸਾਫ ਕੀਤਾ ਹੈ ਕਿ ਰਾਜੀਵ ਕੁਮਾਰ ਦੀ ਫਿਲਹਾਲ ਗ੍ਰਿਫਤਾਰੀ ਨਹੀਂ ਹੋ ਸਕਦੀ।

ਦੱਸਣਯੋਗ ਹੈ ਕਿ ਸੀਬੀਆਈ ਖਿਲਾਫ ਮਮਤਾ ਬੈਨਰਜੀ ਤਿੰਨ ਦਿਨ ਤੋਂ ਧਰਨੇ ਉਤੇ ਬੈਠੀ ਹੈ।